11 ਸਾਲ ਦੀ ਉਮਰ ''ਚ 5ਵੀਂ ''ਚ ਪੜ੍ਹਨ ਵਾਲਾ ਲਿਵਜੋਤ ਦੇਵੇਗਾ 10ਵੀਂ ਬੋਰਡ ਦੀ ਪ੍ਰੀਖਿਆ

Tuesday, Feb 02, 2021 - 05:16 PM (IST)

ਰਾਏਪੁਰ- ਛੱਤੀਸਗੜ੍ਹ ਦੇ ਦੁਰਗ 'ਚ ਰਹਿਣ ਵਾਲੇ 11 ਸਾਲਾ ਲਿਵਜੋਤ ਸਿੰਘ ਦਾ ਦਿਮਾਗ਼ ਕੰਪਿਊਟਰ ਨਾਲੋਂ ਵੀ ਤੇਜ਼ ਚੱਲਦਾ ਹੈ। 11 ਸਾਲ 4 ਮਹੀਨੇ ਦਾ ਲਿਵਜੋਤ 5ਵੀਂ 'ਚ ਪੜ੍ਹਦਾ ਹੈ ਪਰ ਦਿਮਾਗ਼ ਅਜਿਹਾ ਹੈ ਕਿ ਚਰਚਾ ਪੂਰੇ ਸੂਬੇ 'ਚ ਹੋ ਰਹੀ ਹੈ। ਇੰਨੀ ਘੱਟ ਉਮਰ ਦੇ ਬਾਵਜੂਦ ਵੀ ਲਿਵਜੋਤ ਸਿੰਘ ਛੱਤੀਸਗੜ੍ਹ ਸੈਕੰਡਰੀ ਸਿੱਖਿਆ ਬੋਰਡ 'ਚ 10ਵੀਂ ਦੀ ਪ੍ਰੀਖਿਆ 'ਚ ਬੈਠੇਗਾ। ਦੱਸਣਯੋਗ ਹੈ ਕਿ ਬੋਰਡ ਨੇ ਵੀ ਲਿਵਜੋਤ ਦਾ ਆਈ.ਕਿਊ. ਟੈਸਟ ਕੀਤਾ ਅਤੇ ਫਿਰ ਇਹ ਫ਼ੈਸਲਾ ਲਿਆ।

ਇਹ ਵੀ ਪੜ੍ਹੋ :  ਹਿਰਾਸਤ 'ਚ ਲਏ ਗਏ ਕਿਸਾਨਾਂ ਦੀ ਰਿਹਾਈ ਤੱਕ ਰਸਮੀ ਗੱਲਬਾਤ ਨਹੀਂ ਹੋਵੇਗੀ : ਕਿਸਾਨ ਮੋਰਚਾ

ਆਈ.ਕਿਊ. ਟੈਸਟ ਤੋਂ ਬਾਅਦ ਮਿਲੀ ਮਨਜ਼ੂਰੀ
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਮਾਈਲ ਸਟੋਨ ਖਪਰੀ 'ਚ 5ਵੀਂ ਜਮਾਤ 'ਚ ਪੜ੍ਹਨ ਵਾਲੇ ਲਿਵਜੋਤ ਦੇ ਤੇਜ਼ ਦਿਮਾਗ਼ ਨੂੰ ਦੇਖਦੇ ਹੋਏ ਉਸ ਦੇ ਪਿਤਾ ਗੁਰਵਿੰਦ ਸਿੰਘ ਅਰੋੜਾ ਨੇ ਪਿਛਲੇ ਸਾਲ ਹੀ ਸੈਕੰਡਰੀ ਸਿੱਖਿਆ ਬੋਰਡ ਕੋਲ ਇਕ ਅਰਜ਼ੀ ਲਗਾਈ ਸੀ। ਇਸ ਅਰਜ਼ੀ 'ਚ ਉਨ੍ਹਾਂ ਨੇ ਸਿੱਖਿਆ ਬੋਰਡ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪੁੱਤ ਦਾ ਦਿਮਾਗ਼ 16 ਸਾਲ ਦੇ ਬੱਚੇ ਦੇ ਬਰਾਬਰ ਹੈ, ਇਸ ਲਈ ਉਸ ਨੂੰ 10ਵੀਂ ਦੀ ਪ੍ਰੀਖਿਆ 'ਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇ। ਬੋਰਡ ਨੇ ਵੀ ਲਿਵਜੋਤ ਦਾ ਆਈ.ਕਿਊ. ਟੈਸਟ ਕਰਵਾਇਆ ਅਤੇ ਪ੍ਰੀਖਿਆ 'ਚ ਬੈਠਣ ਦੀ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ 'ਤੇ ਵਧਾਈ ਗਈ ਸੁਰੱਖਿਆ, ਸ਼ਹਿਰ 'ਚ ਕਈ ਮੁੱਖ ਸੜਕਾਂ 'ਤੇ ਲੱਗਾ ਜਾਮ

ਲਿਵਜੋਤ ਪੇਪਰਾਂ ਦੀ ਤਿਆਰੀ 'ਚ ਦੇ ਰਿਹਾ ਪੂਰਾ ਧਿਆਨ
ਆਈ.ਕਿਊ. ਟੈਸਟ ਤੋਂ ਬਾਅਦ ਲਿਵਜੋਤ ਨੂੰ 10ਵੀਂ ਦੇ ਪੇਪਰ ਦੇਣ ਦੀ ਮਨਜ਼ੂਰੀ ਦਿੱਤੀ ਗਈ। ਲਿਵਜੋਤ ਦੇ ਪਿਤਾ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਪੁੱਤ ਇਸ ਵਾਰ 10ਵੀਂ ਦੀ ਪ੍ਰੀਖਿਆ ਪਾਸ ਕਰ ਕੇ ਇਕ ਨਵਾਂ ਰਿਕਾਰਡ ਬਣਾਏਗਾ। ਲਿਵਜੋਤ ਫਿਲਹਾਲ ਆਪਣਾ ਪੂਰਾ ਧਿਆਨ ਪੇਪਰਾਂ ਦੀ ਤਿਆਰੀ 'ਤੇ ਲਗਾ ਰਿਹਾ ਹੈ ਅਤੇ 10ਵੀਂ ਦੇ ਸਿਲੇਬਸ ਦੀ ਪੜ੍ਹਾਈ ਕਰ ਰਿਹਾ ਹੈ। ਇੱਥੇ ਬੋਰਡ ਦੀ ਪ੍ਰੀਖਿਆ 10 ਅਪ੍ਰੈਲ ਤੋਂ ਸ਼ੁਰੂ ਹੋ ਕੇ ਇਕ ਮਈ 2021 ਤੱਕ ਚੱਲੇਗੀ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News