ਸ਼ੁੱਭ ਮਹੂਰਤ ਦੇ ਨਾਂ ’ਤੇ 11 ਸਾਲ ਤੱਕ ਪਤਨੀ ਨਹੀਂ ਗਈ ਸਹੁਰੇ, ਹਾਈ ਕੋਰਟ ਨੇ ਕਿਹਾ- ਪਤੀ ਤਲਾਕ ਦਾ ਹੱਕਦਾਰ

Thursday, Jan 06, 2022 - 04:34 PM (IST)

ਰਾਏਪੁਰ— ਛੱਤੀਸਗੜ੍ਹ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਚਰਚਾ ਵਿਚ ਬਣਿਆ ਹੋਇਆ ਹੈ। ਪਤੀ-ਪਤਨੀ ਨਾਲ ਜੁੜੇ ਇਸ ਮਾਮਲੇ ਵਿਚ ਛੱਤੀਸਗੜ੍ਹ ਹਾਈ ਕੋਰਟ ਨੇ ਇਕ ਵੱਡਾ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਕਿ ਜੇਕਰ ਪਤਨੀ ਆਪਣੇ ਪਤੀ ਤੋਂ ਵੱਖ ਰਹੀ ਹੀ ਤਾਂ ਪਤੀ ਤਲਾਕ ਲੈਣ ਦਾ ਹੱਕਦਾਰ ਹੈ। ਦਰਅਸਲ ਇੱਥੇ ਪਤਨੀ ਆਪਣੇ ਪਤੀ ਤੋਂ ਸ਼ੁੱਭ ਮਰੂਹਤ ਦੇ ਨਾਂ ’ਤੇ ਕਰੀਬ 11 ਸਾਲ ਦੂਰ ਰਹਿ ਰਹੀ ਸੀ ਅਤੇ ਸਹੁਰ ਘਰ ਨਹੀਂ ਗਈ। ਇਹ ਮਾਮਲਾ ਹਾਈ ਕੋਰਟ ਪੁੱਜਾ, ਜਿਸ ਤੋਂ ਬਾਅਦ ਕੋਰਟ ਨੇ ਇਹ ਵੱਡਾ ਫ਼ੈਸਲਾ ਸੁਣਾਇਆ।

ਇਹ ਵੀ ਪੜ੍ਹੋ: PM ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ’ਚ ਅਣਗਹਿਲੀ, ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਦਰਅਸਲ ਰਾਏਗੜ੍ਹ ਵਿਚ ਰਹਿਣ ਵਾਲੇ ਸੰਤੋਸ਼ ਸਿੰਘ ਦਾ ਵਿਆਹ ਜਾਂਜਗੀਰ ਦੀ ਰਹਿਣ ਵਾਲੀ ਅਮਿਤਾ ਨਾਲ 7 ਜੁਲਾਈ 2010 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਦਿਨ ਆਪਣੇ ਪਤੀ ਕੋਲ ਰਹਿਣ ਮਗਰੋਂ ਅਮਿਤਾ ਪੇਕੇ ਚਲੀ ਗਈ। ਜਿਸ ਤੋਂ ਬਾਅਦ ਸਹੁਰੇ ਘਰ ਵਾਪਸ ਨਹੀਂ ਪਰਤੀ। ਸੰਤੋਸ਼ ਨੇ ਕਈ ਵਾਰ ਉਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਪਤਨੀ ਅਮਿਤਾ ਦਾ ਕਹਿਣਾ ਸੀ ਕਿ ਹੁਣ ਉਹ ਸਹੁਰੇ ਘਰ ਉਦੋਂ ਹੀ ਜਾਵੇਗੀ, ਜਦੋਂ ਸ਼ੁੱਭ ਮਹੂਰਤ ਆਵੇਗਾ। ਇਸ ਤਰ੍ਹਾਂ ਉਹ ਕਰੀਬ 11 ਸਾਲ ਤੱਕ ਬਹਾਨੇ ਬਣਾਉਂਦੀ ਰਹੀ ਅਤੇ ਸਹੁਰੇ ਘਰ ਨਹੀਂ ਗਈ।

ਇਹ ਵੀ ਪੜ੍ਹੋ: ਪੰਜਾਬ ਦੌਰੇ ਦੌਰਾਨ PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

ਪਤੀ ਨੇ ਕੋਰਟ ਦਾ ਖੜਕਾਇਆ ਦਰਵਾਜ਼ਾ—
ਜਦੋਂ ਪਤਨੀ ਨਹੀਂ ਆਈ ਤਾਂ ਪਤੀ ਸੰਤੋਸ਼ ਨੇ ਕੋਰਟ ’ਚ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਬਾਅਦ ਅਮਿਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ ਉਹ ਕੋਰਟ ਵੀ ਨਹੀਂ ਪਹੁੰਚੀ। ਕੋਰਟ ਨੇ ਇਕ ਪੱਖੀ ਆਦੇਸ਼ ਦਿੰਦੇ ਹੋਏ ਦੋਹਾਂ ਪਤੀ-ਪਤਨੀ ਨੂੰ ਇਕੱਠੇ ਰਹਿਣ ਦਾ ਆਦੇਸ਼ ਦਿੱਤਾ ਪਰ ਕੋਰਟ ਦੇ ਆਦੇਸ਼ ਮਗਰੋਂ ਵੀ ਉਹ ਪਤੀ ਨਾਲ ਰਹਿਣ ਲਈ ਤਿਆਰ ਨਹੀਂ ਹੋਈ। ਸੰਤੋਸ਼ ਨੇ ਤਲਾਕ ਲਈ ਰਾਏਗੜ੍ਹ ਦੀ ਫੈਮਿਲੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਤਾਂ ਉਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਇਸ ਆਦੇਸ਼ ਖ਼ਿਲਾਫ਼ ਸੰਤੋਸ਼ ਨੇ ਆਪਣੇ ਵਕੀਲ ਸੌਰਭ ਸ਼ਰਮਾ ਦੇ ਜ਼ਰੀਏ ਹਾਈ ਕੋਰਟ ਦਾ ਰੁਖ਼ ਕੀਤਾ। ਹਾਈ ਕੋਰਟ ਵਿਚ ਤਲਾਕ ਲਈ ਬੇਨਤੀ ਕੀਤੀ ਗਈ। ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪਤੀ ਦੇ ਪੱਖ ਵਿਚ ਫ਼ੈਸਲਾ ਸੁਣਾਉਂਦੇ ਹੋਏ ਤਲਾਕ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ: ਬਠਿੰਡਾ ਹਵਾਈ ਅੱਡੇ ’ਤੇ ਅਧਿਕਾਰੀਆਂ ਨੂੰ ਬੋਲੇ PM ਮੋਦੀ- CM ਨੂੰ ਧੰਨਵਾਦ ਕਹਿਣਾ ਕਿ ਮੈਂ ਜ਼ਿੰਦਾ ਪਰਤ ਆਇਆ

ਪਤੀ ਨੂੰ ਤਲਾਕ ਦੇਣ ਦਾ ਅਧਿਕਾਰ—
ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਪਤੀ ਆਪਣਾ ਵਿਆਹੁਤਾ ਜੀਵਨ ਬਹਾਲ ਕਰਨ ਲਈ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਪਤਨੀ ਨੇ ਕਿਸੇ ਤਰ੍ਹਾਂ ਨਾਲ ਉਸ ਦਾ ਸਹਿਯੋਗ ਨਹੀਂ ਕੀਤਾ। ਜਦ ਕਿ ਉਹ ਸਹੁਰੇ ਪਰਤਣ ਲਈ ਸ਼ੁੱਭ ਮਹੂਰਤ ਦਾ ਬਹਾਨਾ ਬਣਾਉਂਦੀ ਰਹੀ। ਪਤਨੀ ਸਾਰੇ ਤੱਥਾਂ ਨੂੰ ਜਾਣਨ ਤੋਂ ਬਾਅਦ ਵੀ ਕੋਰਟ ਦੇ ਸਾਹਮਣੇ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਲਈ ਪਤੀ ਨਾਲ ਸ਼ਾਮਲ ਹੋ ਸਕਦੀ ਸੀ। 

ਇਹ ਵੀ ਪੜ੍ਹੋ: ਛੱਤੀਸਗੜ੍ਹ ਦੇ CM ਦਾ PM ਮੋਦੀ 'ਤੇ ਤੰਜ਼- ਸੁਰੱਖਿਆ ਸਿਰਫ਼ ਬਹਾਨਾ ਹੈ, ਮਕਸਦ ਰਾਜਨੀਤੀ ਚਮਕਾਉਣਾ ਹੈ


Tanu

Content Editor

Related News