ਇਨਸਾਨਾਂ ਦੇ ਬਰਾਬਰ ਕੱਦ ਦਾ ਬੱਕਰਾ, ਵਜ਼ਨ ਹੈ 160 ਕਿਲੋ, ਕੀਮਤ ਜਾਣ ਰਹਿ ਜਾਓਗੇ ਹੈਰਾਨ

08/01/2020 3:04:08 PM

ਦੁਰਗ- ਅੱਜ ਪੂਰੇ ਦੇਸ਼ 'ਚ ਈਦ-ਉਲ-ਅਜਹਾ ਯਾਨੀ ਕਿ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਕਰੀਦ ਦੇ ਦਿਨ ਬਕਰਿਆਂ ਦੀ ਕੁਰਬਾਨੀ ਦੇਣ ਦੀ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ। ਉੱਥੇ ਹੀ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਇਕ ਖਾਸ ਤਰ੍ਹਾਂ ਦਾ ਬਕਰਾ ਸੁਰਖੀਆਂ 'ਚ ਆਇਆ ਹੋਇਆ ਹੈ। ਬਕਰੀਦ ਦੇ ਦਿਨ ਕੁਰਬਾਨੀ ਲਈ ਇਹ ਖਾਸ ਬਕਰਾ ਪੰਜਾਬ ਦੇ ਭਿਲਾਈ ਤੋਂ ਛੱਤੀਸਗੜ੍ਹ ਲਿਆਂਦਾ ਗਿਆ ਹੈ। ਜਦੋਂ ਇਹ ਬਕਰਾ ਉੱਥੇ ਪਹੁੰਚਿਆ ਤਾਂ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਇਸ ਬਕਰੇ ਦੀ ਲੰਬਾਈ 8 ਫੁੱਟ ਅਤੇ ਭਾਰ 160 ਕਿਲੋ ਹੈ। ਤੋਤਾਪਾਰੀ ਅਤੇ ਜਮਨਾਪਾਰੀ ਕ੍ਰਾਸ ਨਸਲ ਦਾ ਇਹ ਬਕਰਾ ਦੇਖਣ 'ਚ ਜਿੰਨਾ ਖਾਸ ਹੈ, ਓਨੀਆਂ ਹੀ ਖੂਬੀਆਂ ਹਨ।

ਇਸ ਵਾਰ ਤਾਲਾਬੰਦੀ ਦੌਰਾਨ ਪ੍ਰਸ਼ਾਸਨ ਦੀ ਗਾਈਡਲਾਈਨ ਅਨੁਸਾਰ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਬਕਰੀਦ ਲਈ ਸ਼ਹਿਰ 'ਚ ਕੁਰਬਾਨੀ ਲਈ ਇਕ ਤੋਂ ਵੱਧ ਇਕ ਬਕਰੇ ਆਏ ਹਨ। ਵੱਖ-ਵੱਖ ਨਸਲਾਂ ਦੇ ਇਨ੍ਹਾਂ ਬਕਰਿਆਂ ਦੀ ਕੀਮਤ ਵੀ ਹੈਰਾਨ ਕਰਨ ਵਾਲੀ ਹੁੰਦੀ ਹੈ। ਲਿਹਾਜਾ ਖਰੀਦਾਰਾਂ ਨੇ ਬਾਹਰ ਨਾ ਜਾ ਕੇ ਘਰ ਬੈਠੇ-ਬੈਠੇ ਆਨਲਾਈਨ ਬਕਰੇ ਦੀ ਖਰੀਦਾਰੀ ਕੀਤੀ। 

PunjabKesariਇਸ ਖਾਸ ਬਕਰੇ ਨੂੰ ਨੀਲਾਮੀ 'ਚ ਜਿੱਤ ਕੇ ਲਿਆਉਣ ਵਾਲੇ ਸ਼ਖਸ ਦਾ ਨਾਂ ਅਹਿਮਦ ਉਰਫ਼ ਲਾਲ ਬਹਾਦਰ ਹੈ, ਜੋ ਫਰੀਦ ਨਗਰ ਦਾ ਰਹਿਣ ਵਾਲਾ ਹੈ। ਇਸ ਬਕਰੇ ਦੀ ਜਾਣਕਾਰੀ ਦਿੰਦੇ ਹੋਏ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਪੰਜਾਬ ਤੋਂ ਖਰੀਦਿਆ ਹੈ। ਇਸ ਦੀ ਕੀਮਤ 1.53 ਲੱਖ ਰੁਪਏ ਹੈ ਅਤੇ ਇਸ ਨੂੰ ਪੰਜਾਬ ਤੋਂ ਛੱਤੀਸਗੜ੍ਹ ਲਿਆਉਣ 'ਚ 23 ਹਜ਼ਾਰ ਦਾ ਖਰਚ ਆਇਆ ਹੈ। ਬਕਰੇ ਦੀ ਲੰਬਾਈ 8 ਫੁੱਟ ਹੈ ਅਤੇ ਇਹ ਆਪਣੀ ਗਰਦਨ ਨੂੰ 10 ਫੁੱਟ ਦੀ ਉੱਚਾਈ ਤੱਕ ਲਿਜਾ ਸਕਦਾ ਹੈ। ਇਸ ਬਕਰੇ ਦੀ ਲੰਬਾਈ ਅਤੇ ਭਾਰ ਜਿੰਨਾ ਖਾਸ ਹੈ, ਓਨੀ ਹੀ ਖਾਸ ਹੈ ਇਸ ਦੀ ਡਾਈਟ। ਬਕਰੇ ਦੀ ਡਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਅਹਿਮਦ ਨੇ ਕਿਹਾ ਕਿ ਇਹ ਫਲਾਂ ਦਾ ਸ਼ੌਂਕੀਣ ਹੈ ਅਤੇ ਤਾਜ਼ੀਆਂ ਸਬਜ਼ੀਆਂ ਵੀ ਬਹੁਤ ਚਾਅ ਨਾਲ ਖਾਂਦਾ ਹੈ।


DIsha

Content Editor

Related News