ਅੱਜ ਛੱਤੀਸਗੜ੍ਹ ''ਚ ਦੋ ਦਿਨ੍ਹਾਂ ਦੌਰੇ ''ਤੇ ਰਾਹੁਲ ਗਾਂਧੀ
Tuesday, Nov 13, 2018 - 10:47 AM (IST)
ਰਾਏਪੁਰ-ਛੱਤੀਸਗੜ੍ਹ 'ਚ ਸੋਮਵਾਰ ਨੂੰ ਪਹਿਲੇ ਪੜਾਅ ਦੇ ਲਈ ਮਤਦਾਨ ਹੋ ਗਿਆ ਹੈ। ਇਸ ਤੋਂ ਬਾਅਦ ਹੁਣ 2018 ਵਿਧਾਨਸਭਾ ਚੋਣਾਂ ਦੇ ਲਈ ਹੁਣ ਵੀ 72 ਸੀਟਾਂ ਬਚੀਆਂ ਹੋਈਆ ਹਨ, ਜਿਨ੍ਹਾਂ ਦੇ ਪ੍ਰਚਾਰ ਲਈ ਰਾਹੁਲ ਗਾਂਧੀ ਮੰਗਲਵਾਰ (13 ਨਵੰਬਰ) ਨੂੰ ਛੱਤੀਸਗੜ੍ਹ 'ਚ ਕਈ ਜਗ੍ਹਾਂ 'ਤੇ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ। ਰਾਹੁਲ ਗਾਂਧੀ 13 ਨਵੰਬਰ ਤੋਂ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਹਨ।
ਅਸਲ 'ਚ ਰਾਹੁਲ ਗਾਂਧੀ ਅੱਜ ਰਾਏਪੁਰ ਤੋਂ ਹੈਲੀਕਾਪਟਰ ਦੁਆਰਾ ਦੁਪਹਿਰ 12 ਵਜੇ ਮਹਾਸਮੁੰਡ, ਦੁਪਹਿਰ 1.30 ਵਜੇ ਬਲੌਦਾਬਾਜ਼ਾਰ, ਦੁਪਹਿਰ 3 ਵਜੇ ਜਾਂਜਗੀਰ-ਚਾਂਪਾ, ਸ਼ਾਮ 4.30 ਵਜੇ ਖਰਸਿਆ, ਰਾਏਗੜ੍ਹ ਦੀ ਜਨਸਭਾ 'ਚ ਸ਼ਾਮਿਲ ਹੋਣਗੇ।
ਇਸ ਤੋਂ ਇਲਾਵਾ ਰਾਹੁਲ ਗਾਂਧੀ 14 ਨਵੰਬਰ ਬੁੱਧਵਾਰ ਨੂੰ 11.30 ਵਜੇ ਹੈਲੀਕਾਪਟਰ ਦੁਆਰਾ ਰੰਜਨਾ ਕਟਘੋਰਾ ਜਾਣਗੇ। ਦੁਪਹਿਰ 12 ਵਜੇ ਰੰਜਨਾ, ਕਟਘੋਰਾ, ਕੋਰਬਾ ਦੁਪਹਿਰ 2 ਵਜੇ ਤਖਤਪੁਰ, ਬਿਲਾਸਪੁਰ, ਸ਼ਾਮ 5 ਵਜੇ ਭਿਲਾਈ ਦੀ ਜਨਸਭਾ 'ਚ ਸ਼ਾਮਿਲ ਹੋਣ ਤੋਂ ਬਾਅਦ ਰਾਏਪੁਰ ਆ ਕੇ ਇੰਡੀਗੋ ਦੀ ਨਿਯਮਿਤ ਸਰਵਿਸ ਦੁਆਰਾ ਰਾਏਪੁਰ ਤੋਂ ਦਿੱਲੀ ਦੇ ਲਈ ਰਾਵਾਨਾ ਹੋਣਗੇ।