ਛੱਤੀਸਗੜ ''ਚ ਸਹਿ-ਕਰਮਚਾਰੀ ਨੇ 2 ਜਵਾਨਾਂ ਦੀ ਗੋਲੀ ਮਾਰ ਕੀਤੀ ਹੱਤਿਆ
Wednesday, Jun 19, 2019 - 11:00 PM (IST)

ਛੱਤੀਸਗੜ੍ਹ: ਛੱਤੀਸਗੜ੍ਹ ਆਰਮਡ ਫੋਰਸ (ਸੀ.ਏ. ਐਫ.) ਦੇ ਦੋ ਜਵਾਨਾਂ ਨੂੰ ਉਨ੍ਹਾਂ ਦੇ ਸਹਿ-ਕਰਮਚਾਰੀ ਵਲੋਂ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਇੰਸਪੈਕਟਰ ਜਨਰਲ (ਨਕਸਲ ਵਿਰੋਧੀ ਅਭਿਆਨ) ਸੁੰਦਰਰਾਜ ਪੀ ਨੇ ਦੱਸਿਆ ਕਿ ਛੱਤੀਸਗੜ੍ਹ ਆਰਮਡ ਫੋਰਸ (ਸੀ. ਏ. ਐਫ.) ਦੇ 2 ਜਵਾਨਾਂ ਦੀ ਉਨ੍ਹਾਂ ਦੇ ਸਹਿਯੋਗੀ ਸੰਜੇ ਨਿਸ਼ਾਦ ਵਲੋਂ ਮਿੰਗਾਚਲ, ਬੀਜਾਪੁਰ 'ਚ ਸੀ. ਏ. ਐਫ. ਕੈਂਪ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ੀ ਸਹਿ-ਕਰਮਚਾਰੀ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜਵਾਨ ਸੰਜੇ ਨਿਸ਼ਾਦ ਤੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।