ਮੋਬਾਈਲ ਗੇਮ ਖੇਡਣ ''ਚ ਰੁੱਝੇ ਦੋ ਮੁੰਡਿਆਂ ਨਾਲ ਵਾਪਰਿਆ ਭਿਆਨਕ ਦਰਦਨਾਕ ਹਾਦਸਾ

Sunday, Sep 01, 2024 - 04:28 PM (IST)

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਰੇਲ ਦੀਆਂ ਪਟੜੀਆਂ 'ਤੇ ਬੈਠ ਕੇ ਮੋਬਾਈਲ ਫੋਨ 'ਚ ਗੇਮ ਖੇਡ ਰਹੇ ਦੋ ਮੁੰਡਿਆਂ ਦੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 7 ਵਜੇ ਉਸ ਦੌਰਾਨ ਵਾਪਰੀ, ਜਦੋਂ 14 ਸਾਲ ਦੇ ਦੋਵੇਂ ਮੁੰਡੇ ਪਦਮਨਾਭਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਰਿਸਾਲੀ ਇਲਾਕੇ 'ਚ ਰੇਲ ਦੀਆਂ ਪਟੜੀ 'ਤੇ ਬੈਠੇ ਹੋਏ ਮੋਬਾਈਲ ਗੇਮ ਖੇਡ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੂਰਨ ਸਾਹੂ ਅਤੇ ਵੀਰ ਸਿੰਘ ਵਜੋਂ ਹੋਈ ਹੈ। 

ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਿਲਾਈ ਦੇ ਰਿਸਾਲੀ ਸੈਕਟਰ ਦੇ ਵਸਨੀਕ ਸਨ। ਦੋਵੇਂ ਮੋਬਾਈਲ ਫੋਨ ਵਿਚ ਗੇਮ ਖੇਡਣ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੂੰ ਟਰੇਨ ਦਾ ਹਾਰਨ ਤੱਕ ਸੁਣਾਈ ਨਹੀਂ ਦਿੱਤਾ। ਉਹ ਦੋਵੇਂ ਟਰੇਨ ਦੀ ਲਪੇਟ ਵਿਚ ਆ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Tanu

Content Editor

Related News