ਭੰਡਾਰਾ ਪ੍ਰੋਗਰਾਮ ''ਚ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ ! 3 ਘਰਾਂ ''ਚ ਵਿਛ ਗਏ ਸੱਥਰ
Saturday, Jan 24, 2026 - 11:15 AM (IST)
ਓਨਾਵ- ਉੱਤਰ ਪ੍ਰਦੇਸ਼ 'ਚ ਓਨਾਵ ਜ਼ਿਲ੍ਹੇ ਦੇ ਪੁਰਵਾ ਕੋਤਵਾਲੀ ਖੇਤਰ 'ਚ ਇਕ ਸੜਕ ਹਾਦਸੇ 'ਚ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਪੁਰਵਾ ਕੋਤਵਾਲੀ ਖੇਤਰ ਦੇ ਗਦੋਰਵਾ ਪਿੰਡ ਕੋਲ ਅਚਲਗੰਜ ਪੁਰਵਾ ਮਾਰਗ 'ਤੇ ਬੀਤੀ ਦੇਰ ਰਾਤ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਲਖਨਊ ਦੇ ਮੋਹਨਲਾਲਗੰਜ ਖੇਤਰ ਤੋਂ ਭੰਡਾਰਾ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਤਿੰਨ ਨੌਜਵਾਨਾਂ ਦੀ ਬਾਈਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਲੋਹੇ ਦੇ ਸਾਈਨ ਬੋਰਡ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਨੌਜਵਾਨ ਉਛਲ ਕੇ ਕਰੀਬ 10 ਫੁੱਟ ਦੂਰ ਜਾ ਡਿੱਗੇ। ਮ੍ਰਿਤਕਾਂ ਦੀ ਪਛਾਣ ਬੀਘਆਪੁਰ ਥਾਣਾ ਖੇਤਰ ਦੇ ਅਢੋਲੀ ਪਿੰਡ ਵਾਸੀ ਅਨੁਰਾਗ (31) ਪੁੱਤਰ ਰਮੇਸ਼ ਕੁਮਾਰ, ਬੇਸਨਖੇੜਾ ਵਾਸੀ ਰਾਹੁਲ ਪਾਲ (26) ਅਤੇ ਤੌਰਾ ਵਾਸੀ ਸੌਰਭ (25) ਵਜੋਂ ਹੋਈ ਹੈ। ਅਨੁਰਾਗ ਅਤੇ ਰਾਹੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਸੌਰਭ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਚਸ਼ਮਦੀਦਾਂ ਅਨੁਸਾਰ, ਜ਼ਖ਼ਮੀ ਸੌਰਭ ਕਰੀਬ ਅੱਧੇ ਘੰਟੇ ਤੱਕ ਸੜਕ 'ਤੇ ਤੜਫਦਾ ਰਿਹਾ। ਬਾਅਦ 'ਚ ਉੱਥੋਂ ਲੰਘ ਰਹੇ ਲੋਕਾਂ ਦੀ ਨਜ਼ਰ ਪਈ, ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਕੋਤਵਾਲ ਅਮਰਨਾਥ ਯਾਦਵ ਨੇ ਸਾਰਿਆਂ ਨੂੰ ਐਂਬੂਲੈਂਸ ਰਾਹੀਂ ਸਿਹਤ ਕੇਂਦਰ ਭਿਜਵਾਇਆ, ਜਿੱਥੇ ਡਾਕਟਰ ਨੇ ਸ਼ੁਰੂਆਤੀ ਇਲਾਜ ਤੋਂ ਬਾਅਦ ਸੌਰਭ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਅਨੁਸਾਰ, ਅਨੁਰਾਗ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਪਿਤਾ ਬਣਿਆ ਸੀ। ਰਾਹੁਲ ਦਾ ਵਿਆਹ ਆਉਣ ਵਾਲੇ ਅਪ੍ਰੈਲ ਮਹੀਨੇ ਹੋਣਾ ਸੀ ਅਤੇ ਉਹ ਦੁੱਧ ਦਾ ਵਪਾਰ ਕਰਦਾ ਸੀ। ਸੌਰਭ ਪੁਣੇ 'ਚ ਨੌਕਰੀ ਕਰਦਾ ਸੀ ਅਤੇ ਜੇਸੀਬੀ ਆਪਰੇਟਰ ਵਜੋਂ ਵੀ ਕੰਮ ਕਰ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
