ਛੱਤੀਸਗੜ੍ਹ : ਨਕਸਲੀਆਂ ਦੇ 2 ਸਹਿਯੋਗੀ ਗ੍ਰਿਫ਼ਤਾਰ, ਵਿਸਫ਼ੋਟਕ ਬਰਾਮਦ

09/22/2022 6:49:56 PM

ਬੀਜਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਪੁਲਸ ਨੇ ਨਕਸਲੀਆਂ ਦੇ 2 ਕਥਿਤ ਸਹਿਯੋਗੀਆਂ ਨੂੰ ਵਿਸਫ਼ੋਟਕ ਲਿਜਾਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਨਕਸਲੀਆਂ ਦੀ ਪਛਾਣ ਹੇਮਲਾ ਸੰਤੋਸ਼ (23) ਅਤੇ ਬਾਬੂਰਾਮ ਕਾਰਮ (31) ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ, ਪੁਲਸ ਨੂੰ ਬੁੱਧਵਾਰ ਨੂੰ ਆਵਾਪੱਲੀ ਖੇਤਰ ’ਚ ਵਿਸਫ਼ੋਟਕ ਦੀ ਨਾਜਾਇਜ਼ ਟਰਾਂਸਪੋਰਟੇਸ਼ਨ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਕ ਟੀਮ ਨੇ ਵਾਹਨਾਂ ਦੀ ਤਾਲਾਸ਼ੀ ਸ਼ੁਰੂ ਕੀਤੀ। 

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਸ ਨੇ ਤਾਲਪੇਰੂ ਪੈਟਰੋਲ ਪੰਪ ਨੇੜੇ ਇਕ ਮੋਟਰਸਾਈਕਲ ਨੂੰ ਰੋਕਿਆ ਤਾਂ ਉਸ ’ਤੇ ਸਵਾਰ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਅਨੁਸਾਰ, ਪੁਲਸ ਦਲ ਨੇ ਘੇਰਾਬੰਦੀ ਕਰ ਕੇ ਦੋਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਦੇ ਥੈਲੇ ਦੀ ਤਲਾਸ਼ੀ ਲਈ, ਜਿਸ 'ਚ ਲਾਲ ਰੰਗ ਦਾ 5 ਮੀਟਰ ਲੰਬਾ ਕਾਰਡੈਕਸ ਤਾਰ, ਜਿਲੇਟਿਨ ਦੀਆਂ 5 ਛੜਾਂ ਅਤੇ ਡੈਟੋਨੇਟਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਕਿਹਾ ਕਿ ਅਣਪਛਾਤੇ ਨਕਸਲੀ ਨੇ ਉਨ੍ਹਾਂ ਨੂੰ ਵਿਸਫ਼ੋਟਕ ਸਮੱਗਰੀ ਦਿੱਤੀ ਸੀ ਅਤੇ ਉਹ ਪੇਗੜਾਪੱਲੀ ਪਿੰਡ ਕੋਲ ਸਰਗਰਮ ਨਕਸਲੀਆਂ ਨੂੰ ਇਹ ਸਮੱਗਰੀ ਪਹੁੰਚਾਉਣ ਜਾ ਰਹੇ ਸਨ। ਅਧਿਕਾਰੀਆਂ ਅਨੁਸਾਰ, ਪੁਲਸ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


DIsha

Content Editor

Related News