ਛੱਤੀਸਗੜ੍ਹ : ਕੋਰਬਾ ''ਚ ਦੁਰਲੱਭ ਉੱਡਣ ਵਾਲੀ ਗਿਲਹਰੀ ਦੇਖਣ ਲਈ ਲੱਗੀ ਲੋਕਾਂ ਦੀ ਭੀੜ

Saturday, Jun 17, 2023 - 11:31 AM (IST)

ਛੱਤੀਸਗੜ੍ਹ : ਕੋਰਬਾ ''ਚ ਦੁਰਲੱਭ ਉੱਡਣ ਵਾਲੀ ਗਿਲਹਰੀ ਦੇਖਣ ਲਈ ਲੱਗੀ ਲੋਕਾਂ ਦੀ ਭੀੜ

ਕੋਰਬਾ (ਏਜੰਸੀ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਟਰਾਂਸਪੋਰਟ ਨਗਰ ਦੇ ਰਿਹਾਇਸ਼ੀ ਇਲਾਕੇ 'ਚ ਇਕ ਦੁਰਲੱਭ ਉੱਡਣ ਵਾਲੀ ਗਿਲਹਰੀ ਦੇਖਣ ਲਈ ਲੋਕ ਇਕੱਠੇ ਹੋ ਗਏ। ਇਹ ਟਰੱਕ ਡਰਾਈਵਰਾਂ ਵਲੋਂ ਦੇਖੀ ਗਈ ਸੀ। ਉੱਡਣ ਵਾਲੀ ਗਿਲਹਰੀ ਇਕ ਟਰੱਕ 'ਚ ਲੁੱਕੀ ਹੋਈ ਸੀ, ਜਿਸ ਨੂੰ ਪਹਿਲੀ ਵਾਰ ਕੋਰਬਾ 'ਚ ਦੇਖਿਆ ਗਿਆ ਸੀ। ਸ਼ਹਿਰ ਦੇ ਸਭ ਤੋਂ ਰੁਝੇ ਅਤੇ ਰਿਹਾਇਸ਼ੀ ਇਲਾਕੇ ਟਰਾਂਸਪੋਰਟ ਨਗਰ 'ਚ ਟਰੱਕ ਡਰਾਈਵਰਾਂ ਨੇ ਇਕ ਅਜੀਬੋ-ਗਰੀਬ ਜੀਵ ਦੇਖਿਆ, ਜਿਸ ਨੂੰ ਉਹ ਪਛਾਣ ਨਹੀਂ ਸਕੀ। ਜਦੋਂ ਗੱਲ ਫੈਲੀ ਤਾਂ ਗਿਲਹਰੀ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ।

PunjabKesari

ਇਸੇ ਵਿਚ ਕਿਸੇ ਨੇ ਸਮੇਂ ਰਹਿੰਦੇ ਜੰਗਲਾਤ ਵਿਭਾਗ ਦੀ ਜੰਗਲੀ ਜੀਵ ਸੁਰੱਖਿਆ ਟੀਮ ਨੂੰ ਸੂਚਨਾ ਦੇ ਦਿੱਤੀ। ਟੀਮ ਨੇ ਇਕ ਉੱਡਣ ਵਾਲੀ ਗਿਲਹਰੀ ਦੇ ਰੂਪ 'ਚ ਅਨੋਖੇ ਜੀਵ ਦੀ ਪਛਾਣ ਕੀਤੀ, ਉਸ ਨੂੰ ਬਚਾਇਆ ਅਤੇ ਸੁਰੱਖਿਅਤ ਜੰਗਲ 'ਚ ਛੱਡ ਦਿੱਤਾ। ਬਾਅਦ 'ਚ ਦਿੱਗਜਾਂ ਵਲੋਂ ਗਿਲਹਰੀ ਦਾ ਇਲਾਜ ਕੀਤਾ ਗਿਆ ਅਤੇ ਜੰਗਲਾਤ ਅਧਿਕਾਰੀਆਂ ਵਲੋਂ ਉਸ ਦੀ ਕੁਦਰਤੀ ਰਿਹਾਇਸ਼ 'ਚ ਵਾਪਸ ਭੇਜ ਦਿੱਤਾ ਗਿਆ।


author

DIsha

Content Editor

Related News