ਜੰਗਲੀ ਰਿੱਛ ਦੇ ਹਮਲੇ ''ਚ ਇੱਕ ਵਿਅਕਤੀ ਦੀ ਮੌਤ, ਦੋ ਗੰਭੀਰ ਜ਼ਖ਼ਮੀ
Sunday, Aug 04, 2024 - 05:25 PM (IST)

ਗੌਰੇਲਾ-ਪੇਂਦਰਾ-ਮਰਵਾਹੀ : ਛੱਤੀਸਗੜ੍ਹ ਦੇ ਗੌਰੇਲਾ-ਪੇਂਦਰਾ-ਮਰਵਾਹੀ ਜ਼ਿਲ੍ਹੇ ਵਿਚ ਐਤਵਾਰ ਨੂੰ ਜੰਗਲੀ ਰਿੱਛ ਦੇ ਹਮਲੇ ਵਿਚ ਇਕ 28 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਾਰਵਾਹੀ ਡਵੀਜ਼ਨ ਦੇ ਜੰਗਲਾਤ ਅਧਿਕਾਰੀ (ਡੀਐੱਫਓ) ਰੌਨਕ ਗੋਇਲ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਬਦਰੌਦੀ ਪਿੰਡ ਨੇੜੇ ਵਾਪਰੀ ਜਦੋਂ ਪੀੜਤ ਛਬਲ, ਘਾਸੀਰਾਮ (45) ਤੇ ਸੰਤਲਾਲ (42) ਜੰਗਲ ਵਿੱਚ ਲੱਕੜਾਂ ਇਕੱਠਾ ਕਰਨ ਗਏ ਸਨ।
ਗੋਇਲ ਨੇ ਕਿਹਾ ਕਿ ਰਿੱਛ ਨਾਲ ਸਾਹਮਣਾ ਹੋਣ ਤੋਂ ਬਾਅਦ ਤਿੰਨਾਂ ਨੇ ਉਸ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਪਰ ਰਿੱਛ ਨੇ ਛੱਬਲਾਲ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦੋਂ ਕਿ ਘਸੀਰਾਮ ਅਤੇ ਸੰਤਲਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਮਰਵਾਹੀ ਵਿਚ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ। ਫਿਰ ਬਾਅਦ ਵਿੱਚ ਬਿਲਾਸਪੁਰ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ, ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।