ਡਿਪਟੀ CM ਦੇ ਭਾਣਜੇ ਦੀ ਝਰਨੇ ''ਚ ਡੁੱਬਣ ਨਾਲ ਮੌਤ, ਦੋਸਤਾਂ ਨਾਲ ਪਿਕਨਿਕ ਮਨਾਉਣ ਗਿਆ ਸੀ ਤੁਸ਼ਾਰ

Monday, Aug 05, 2024 - 02:39 PM (IST)

ਕਵਾਰਧਾ- ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਅਰੁਣ ਸਾਵ ਦੇ 20 ਸਾਲਾ ਭਾਣਜੇ ਦੀ ਕਬੀਰਧਾਮ ਜ਼ਿਲ੍ਹੇ 'ਚ ਝਰਨੇ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਬੀਰਧਾਮ ਦੇ ਵਧੀਕ ਪੁਲਸ ਸੁਪਰਡੈਂਟ ਵਿਕਾਸ ਕੁਮਾਰ ਨੇ ਦੱਸਿਆ ਕਿ ਤੁਸ਼ਾਰ ਸਾਹੂ ਦੀ ਐਤਵਾਰ ਸ਼ਾਮ ਜ਼ਿਲ੍ਹੇ ਦੇ ਬੋੜਲਾ ਥਾਣਾ ਖੇਤਰ 'ਚ ਝਰਨੇ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਸੁਪਰਡੈਂਟ ਵਿਕਾਸ ਕੁਮਾਰ ਮੁਤਾਬਕ ਤੁਸ਼ਾਰ ਐਤਵਾਰ ਨੂੰ ਬੇਮੇਤਰਾ ਜ਼ਿਲ੍ਹੇ ਤੋਂ ਆਪਣੇ ਦੋਸਤਾਂ ਨਾਲ ਬੋੜਲਾ ਥਾਣਾ ਖੇਤਰ ਅਧੀਨ ਰਾਣੀ ਦਾਹਰਾ ਝਰਨੇ ਨੇੜੇ ਫਰੈਂਡਸ਼ਿਪ ਡੇਅ ਮੌਕੇ ਪਿਕਨਿਕ ਮਨਾਉਣ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਤੁਸ਼ਾਰ ਝਰਨੇ ਵਿਚ ਉਤਰਿਆ ਅਤੇ ਡੂੰਘੇ ਪਾਣੀ ਵਿਚ ਡਿੱਗ ਗਿਆ। 

PunjabKesari

ਕੁਮਾਰ ਮੁਤਾਬਕ ਤੁਸ਼ਾਰ ਦੇ ਦੋਸਤਾਂ ਨੇ ਘਟਨਾ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਗੋਤਾਖੋਰਾਂ ਨੇ ਪਾਣੀ ਵਿਚ ਚੱਟਾਨ ਦੇ ਹੇਠਾਂ ਫਸੇ ਤੁਸ਼ਾਰ ਦੀ ਲਾਸ਼ ਬਰਾਮਦ ਕਰ ਲਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਜਾਣਕਾਰੀ ਮਿਲੀ ਹੈ ਕਿ ਤੁਸ਼ਾਰ ਦੀ ਮੌਤ ਪਾਣੀ ਨਾਲ ਡੁੱਬਣ ਕਾਰਨ ਹੋਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਮਾਰ ਨੇ ਕਿਹਾ ਕਿ ਗੁਆਂਢੀ ਬੇਮੇਤਰਾ ਜ਼ਿਲ੍ਹੇ ਕਸਬੇ ਦਾ ਵਸਨੀਕ ਤੁਸ਼ਾਰ ਉੱਪ ਮੁੱਖ ਮੰਤਰੀ ਦੀ ਭੈਣ ਦਾ ਪੁੱਤਰ ਸੀ।

PunjabKesari

ਮੁੱਖ ਮੰਤਰੀ ਵਿਸ਼ਨੂੰਦੇਵ ਨੇ ਪ੍ਰਗਟਾਇਆ ਦੁੱਖ

ਓਧਰ ਮੁੱਖ ਮੰਤਰੀ ਵਿਸ਼ਨੂੰਦੇਵ ਸਾਏ ਨੇ ਉਪ ਮੁੱਖ ਮੰਤਰੀ ਦੇ ਭਾਣਜੇ ਦੀ ਮੌਤ 'ਤੇ ਸੋਗ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਲਿਖਿਆ, 'ਕਵਾਰਧਾ ਦੇ ਰਾਣੀ ਦਾਹਰਾ ਝਰਨੇ 'ਚ ਉਪ ਮੁੱਖ ਮੰਤਰੀ ਅਰੁਣ ਸਾਵ ਜੀ ਦੇ ਭਾਣਜੇ ਤੁਸ਼ਾਰ ਸਾਹੂ ਦੇ ਡੁੱਬਣ ਦੀ ਦਿਲ ਦਹਿਲਾਉਣ ਵਾਲੀ ਖਬਰ ਮਿਲੀ ਹੈ। ਘਟਨਾ ਤੋਂ ਦਿਲ ਦੁਖੀ ਹੈ। ਮੈਂ ਪਰਮਾਤਮਾ ਅੱਗੇ ਨਿਮਰਤਾ ਸਹਿਤ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।


Tanu

Content Editor

Related News