ਇਸ ਸੂਬੇ ’ਚ ਲੀਚੀ ਦੀ ਬੰਪਰ ਪੈਦਾਵਾਰ, ਕਿਸਾਨ ਹੋ ਰਹੇ ਮਾਲੋ-ਮਾਲ

Saturday, May 21, 2022 - 05:41 PM (IST)

ਇਸ ਸੂਬੇ ’ਚ ਲੀਚੀ ਦੀ ਬੰਪਰ ਪੈਦਾਵਾਰ, ਕਿਸਾਨ ਹੋ ਰਹੇ ਮਾਲੋ-ਮਾਲ

ਪਥਲਗਾਓਂ- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ’ਚ ਇਸ ਸਾਲ ਰਸ ਭਰੀ ਮਿੱਠੀ ਲੀਚੀ ਦੀ ਬੰਪਰ ਪੈਦਾਵਾਰ ਹੋਣ ਨਾਲ ਇਸ ਦਾ ਉਤਪਾਦਨ ਕਰਨ ਵਾਲੇ ਕਿਸਾਨ ਖੁਸ਼ ਹਨ। ਇਨ੍ਹੀਂ ਦਿਨੀਂ ਜਸ਼ਪੁਰ ਜ਼ਿਲ੍ਹੇ ਤੋਂ ਰੋਜ਼ਾਨਾ ਸੈਂਕੜੇ ਕੁਇੰਟਲ ਲੀਚੀ ਬੱਸਾਂ ਰਾਹੀਂ ਰਾਏਪੁਰ, ਦੁਰਗ, ਬਿਲਾਸਪੁਰ ਪਹੁੰਚ ਰਹੀ ਹੈ। ਬਾਹਰ ਦੇ ਫਲ ਅਤੇ ਸਬਜ਼ੀਆਂ ਦੇ ਕਾਰੋਬਾਰੀਆਂ ਨੂੰ ਢੋਆ-ਢੁਆਈ ਲਈ ਬਿਹਤਰ ਸਾਧਨ ਮਿਲ ਜਾਣ ਨਾਲ ਉਹ ਵੀ ਕਿਸਾਨਾਂ ਨੂੰ ਮੂੰਹ ਮੰਗੀ ਕੀਮਤ ਅਦਾ ਕਰ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਦੇ ਕਹਿਰ ਕਾਰਨ ਇੱਥੇ ਲੀਚੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਇਕ ਚੌਥਾਈ ਭਾਅ 'ਤੇ ਵੀ ਖਰੀਦਦਾਰ ਨਾ ਮਿਲਣ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਸੀ। 

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਇਸ ਦੇ ਉਲਟ ਇਸ ਸਾਲ ਲੀਚੀ ਖਰੀਦਣ ਵਾਲੇ ਵਪਾਰੀ ਵਾਹਨ ਲੈ ਕੇ ਸਿੱਧੇ ਕਿਸਾਨਾਂ ਦੇ ਬਾਗਾਂ ਤੱਕ ਪਹੁੰਚ ਰਹੇ ਹਨ। ਬਾਗਬਾਨੀ ਵਿਭਾਗ ਦੇ ਅਧਿਕਾਰੀ ਸੰਤੋਸ਼ ਬੰਜਾਰਾ ਨੇ ਅੱਜ ਦੱਸਿਆ ਕਿ ਜਸ਼ਪੁਰ ਜ਼ਿਲ੍ਹੇ ਵਿਚ ਪਥਲਗਾਓਂ, ਬਗੀਚਾ, ਨਰਾਇਣਪੁਰ ਅਤੇ ਫਰਸਾਬਹਾਰ ਖੇਤਰ ’ਚ ਕਰੀਬ 400 ਹੈਕਟੇਅਰ ਰਕਬੇ ’ਚ ਮਿੱਠੀ ਅਤੇ ਰਸ ਭਰੀ ਲੀਚੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਹਰਿਆਣਾ ’ਚ ਪਰਾਲੀ ਸਾੜਨ ਦੇ ਮਾਮਲੇ ਘੱਟੇ, ਇਹ ਰਹੀ ਮੁੱਖ ਵਜ੍ਹਾ

ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਫ਼ਸਲ ਲਈ ਉਨ੍ਹਾਂ ਨੂੰ ਕੋਈ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ਪਰ ਲੀਚੀ ਦੀ ਵਿਕਰੀ ਤੋਂ ਬਾਅਦ ਇਹ ਆਮਦਨ ਪਰਿਵਾਰ ਦੇ ਗੁਜ਼ਾਰੇ ਨੂੰ ਵੱਡਾ ਸਹਾਰਾ ਦੇ ਰਹੀ ਹੈ। ਨਰਾਇਣਪੁਰ ਦੇ ਕਿਸਾਨ ਰਾਹੁਲ ਨੇ ਦੱਸਿਆ ਕਿ ਇਸ ਸਾਲ ਲੀਚੀ ਦੀ ਚੰਗੀ ਪੈਦਾਵਾਰ ਹੋਣ ਕਾਰਨ ਥੋਕ ਖਰੀਦਦਾਰ ਵੀ ਵੱਧ ਭਾਅ ’ਤੇ ਅਗਾਊਂ ਸੌਦੇ ਕਰ ਰਹੇ ਹਨ। ਬਗੀਚਾ ਖੇਤਰ ਦੀ ਮਿੱਠੀਆਂ ਲੀਚੀਆਂ ਦੀ ਗੁਆਂਢੀ ਸੂਬੇ ਓਡੀਸ਼ਾ ਵਿਚ ਬਹੁਤ ਮੰਗ ਹੈ।


author

Tanu

Content Editor

Related News