ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰੋਸ਼ਨੀ ਨਾਲ ਜਗਮਗਾਇਆ ਛੱਤਰਪਤੀ ਸ਼ਿਵਾਜੀ ਟਰਮਿਨਸ

Tuesday, Jan 26, 2021 - 02:05 AM (IST)

ਮੁੰਬਈ - 72ਵੇਂ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਇਮਾਰਤਾਂ ਨੂੰ ਰੋਸ਼ਨੀ ਨਾਲ ਜਗਮਗਾਇਆ ਗਿਆ। ਮੁੰਬਈ ਵਿੱਚ ਬੀ.ਐੱਮ.ਸੀ. ਦੀ ਬਿਲਡਿੰਗ ਅਤੇ ਛੱਤਰਪਤੀ ਸ਼ਿਵਾਜੀ ਟਰਮਿਨਸ ਨੂੰ ਰੰਗ ਬਿਰੰਗੀ ਰੋਸ਼ਨੀ ਨਾਲ ਸਜਾਇਆ ਗਿਆ। ਇਸ ਮੌਕੇ ਮੁੰਬਈ ਰੇਲਵੇ ਸ‍ਟੇਸ਼ਨ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਰਾਸ਼ਟਰਪਤੀ ਭਵਨ, ਸੰਸਦ ਭਵਨ ਅਤੇ ਇੰਡੀਆ ਗੇਟ ਚਮਕਦੇ ਨਜ਼ਰ ਆਏ।

ਅਜਿਹਾ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪ੍ਰਦੇਸ਼ ਦੀ ਵਿਧਾਨਸਭਾ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਸਜਾਇਆ ਗਿਆ। ਗੋਰਖਪੁਰ ਸਟੇਸ਼ਨ 'ਤੇ ਖੂਬਸੂਰਤ ਲਾਈਟਿੰਗਸ ਦਾ ਨਜ਼ਾਰਾ ਵੀ ਵੇਖਿਆ ਗਿਆ।

ਮੁੰਬਈ ਵਿੱਚ ਕਿਸਾਨ ਅੰਦੋਲਨ
ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਅੱਜ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਵਿਸ਼ਾਲ ਰੈਲੀ ਕਰਣ ਜਾ ਰਹੇ ਹਨ। ਦੱਸ ਦਈਏ ਕਿ ਇਹ ਕਿਸਾਨ ਸ਼ਨੀਵਾਰ ਤੋਂ ਹੀ ਨਾਸੀਕ ਜ਼ਿਲ੍ਹੇ ਵਿੱਚ ਇੱਕਠੇ ਹੋ ਗਏ ਸਨ ਅਤੇ 180 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਅੱਜ ਮੁੰਬਈ ਪਹੁੰਚ ਗਏ। ਸ਼ਰਦ ਪਵਾਰ ਕਿਸਾਨਾਂ ਨੂੰ ਆਜ਼ਾਦ ਮੈਦਾਨ ਵਿੱਚ ਸੰਬੋਧਿਤ ਕਰਣਗੇ। ਸ਼ਰਦ ਪਵਾਰ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਮਾਲ ਮੰਤਰੀ ਬਾਲਾਸਾਹੇਬ ਥੋਰਾਟ, ਸੈਰ ਸਪਾਟਾ ਮੰਤਰੀ  ਆਦਿੱਤਿਆ ਠਾਕਰੇ ਵੀ ਰੈਲੀ ਵਿੱਚ ਸ਼ਾਮਲ ਹੋਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News