ਛੱਤਰਪਤੀ ਕਤਲ ਕੇਸ: ਸੀ.ਬੀ.ਆਈ. ਕੋਰਟ ''ਚ ਹੋਵੇਗੀ ਕੱਲ ਸੁਣਵਾਈ

10/17/2018 5:30:37 PM

ਪੰਚਕੂਲਾ—ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਯੌਨ ਸ਼ੋਸ਼ਣ ਦੇ ਪਹਿਲੇ ਮਾਮਲੇ 'ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਉਥੇ ਹੀ ਸੀ.ਬੀ.ਆਈ. ਕੋਰਟ 'ਚ 18 ਅਕਤੂਬਰ ਯਾਨੀ ਕੱਲ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਮੁਖ ਦੋਸ਼ੀ ਹੈ। ਪਿਛਲੀ ਅਦਾਲਤ ਦੀ ਸੁਣਵਾਈ 'ਚ ਸੀ.ਬੀ.ਆਈ. ਅਧਿਕਾਰੀ ਮੁਲਿੰਜਾ ਨਾਰਾਇਣਮ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਛੱਤਰਪਤੀ ਅਤੇ ਰਣਜੀਤ ਸਿੰਘ ਕਤਲ ਮਾਮਲੇ 'ਚ ਪ੍ਰਚਾਰਕ ਖਿਲਾਫ ਲੋੜੀਂਦੇ ਸਬੂਤ ਮੌਜੂਦ ਹਨ। 
ਜ਼ਿਕਰਯੋਗ ਹੈ ਕਿ ਪੱਤਰਕਾਰ ਛੱਤਰਪਤੀ ਨੇ ਅਖਬਾਰ 'ਚ ਡੇਰਾ ਸੱਚਾ ਸੌਦਾ 'ਚ ਹੋ ਰਹੇ ਅੱਤਿਆਚਾਰ ਬਾਰੇ ਲਿਖਿਆ ਸੀ। ਉਨ੍ਹਾਂ ਨੇ ਸਾਧਵੀ ਦਾ ਖੱਤ ਵੀ ਛਾਪਿਆ ਸੀ। ਜਿਸ 'ਚ ਡੇਰਾ ਸੱਚਾ ਸੌਦਾ 'ਚ ਹੋ ਰਹੇ ਔਰਤਾਂ ਨੇ ਯੌਨ ਸ਼ੋਸ਼ਣ ਦੇ ਬਾਰੇ 'ਚ ਲਿਖਿਆ ਸੀ। ਉਨ੍ਹਾਂ ਨੂੰ ਅਕਤੂਬਰ 2002 'ਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਕਤਲ ਦੇ ਪਿੱਛੇ ਰਾਮ ਰਹੀਮ ਦਾ ਨਾਂ ਦੱਸਿਆ ਗਿਆ ਸੀ।


Related News