ਚੇਨਈ ''ਚ ਇਕ ਤਮਿਲ ਸਮਾਚਾਰ ਚੈਨਲ ਦੇ 25 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ

04/21/2020 3:37:23 PM

ਚੇਨਈ- ਦੇਸ਼ 'ਚ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਉਨਾਂ ਲੋਕਾਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ, ਜੋ ਇਸ ਵਿਰੁੱਧ ਜੰਗ ਲੜ ਰਹੇ ਹਨ। ਮੁੰਬਈ ਤੋਂ ਬਾਅਦ ਹੁਣ ਚੇਨਈ 'ਚ ਵੀ ਨਿਊਜ਼ ਚੈਨਲ ਦੇ 25 ਕਰਮਚਾਰੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਰਾਜ ਸਰਕਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤਮਿਲ ਨਿਊਜ਼ ਚੈਨਲ 'ਚ ਤਾਇਨਾਤ 25 ਲੋਕ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ, ਇਨਾਂ 'ਚ ਪੱਤਰਕਾਰ, ਕੈਮਰਾਪਰਸਨ ਅਤੇ ਹੋਰ ਲੋਕ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਨਿਊਜ਼ ਚੈਨਲ ਦੇ ਕਰੀਬ 94 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਹੈ। ਇਸ ਕਾਰਨ ਚੈਨਲ ਨੂੰ ਆਪਣਾ ਲਾਈਵ ਪ੍ਰੋਗਰਾਮ ਵੀ ਸਸਪੈਂਡ ਕਰਨਾ ਪਿਆ ਹੈ। ਪਾਜ਼ੀਟਿਵ ਮਾਮਲੇ ਆਉਣ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ 'ਚ ਵੀ ਪੱਤਰਕਾਰਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਦਿੱਤਾ ਸੀ। ਮੁੰਬਈ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਰਿਪੋਰਟਿੰਗ ਅਤੇ ਕਵਰੇਜ਼ ਕਰ ਰਹੇ 53 ਪੱਤਰਕਾਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ। ਮੁੰਬਈ 'ਚਚ 170 ਤੋਂ ਵਧ ਪੱਤਰਕਾਰਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਸੀ।


DIsha

Content Editor

Related News