ਪੁਲਸ ਨੇ ਚੁੱਕਿਆ ''ਜੈਸ਼-ਏ-ਮੁਹੰਮਦ'' ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਸ਼ੈੱਫ
Sunday, Aug 17, 2025 - 11:44 AM (IST)

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆਸਾਈਂ ਜ਼ਿਲ੍ਹੇ ਦੇ ਧਰਮਾਵਰਮ ਤੋਂ ਇਕ ਸ਼ੈੱਫ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਰੱਖਣ ਦੇ ਦੋਸ਼ ਹੇਠ ਸ਼ਨੀਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਸ਼ੇਖ ਕੋਠਵਾਲ ਨੂਰ ਮੁਹੰਮਦ (42) ਵਜੋਂ ਹੋਈ ਹੈ।
ਅਧਿਕਾਰੀ ਨੇ ਕਿਹਾ ਕਿ ਮੁਹੰਮਦ ਕਥਿਤ ਤੌਰ ’ਤੇ ਜੈਸ਼-ਏ-ਮੁਹੰਮਦ ਵਰਗੇ ਕਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਧਰਮਾਵਰਮ ਦੇ ਇੰਚਾਰਜ ਉਪ-ਡਵੀਜ਼ਨ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਯੂ. ਨਰਸਿੰਗੱਪਾ ਨੇ ਕਿਹਾ ਕਿ ਮੁਹੰਮਦ ਸਿਰਫ ਕੱਟੜਪੰਥੀ ਸਮੱਗਰੀ ਨਾਲ ਰੂ-ਬੂ-ਰੂ ਹੋਇਆ ਅਤੇ ਉਸ ਤੋਂ ਪ੍ਰਭਾਵਿਤ ਹੋਇਆ ਪਰ ਉਸ ਨੇ ਕੋਈ ਕਾਰਾ ਨਹੀਂ ਕੀਤਾ ਜਾਂ ਸ਼ਾਇਦ ਉਸ ਨੂੰ ਮੌਕਾ ਨਹੀਂ ਮਿਲਿਆ। ਟ੍ਰੇਨਿੰਗ ਨਾਲ ਉਹ ਕੱਟੜਪੰਥੀ ਬਣ ਸਕਦਾ ਸੀ।
ਇਹ ਵੀ ਪੜ੍ਹੋ- ਇਹ ਤਾਂ ਹੱਦ ਹੀ ਹੋ ਗਈ ! ਚਿੱਲੀ ਚਿਕਨ ਕਹਿ ਕੇ ਖੁਆਈ ਜਾਂਦੇ ਸੀ 'ਚਮਚੜਿੱਕਾਂ' ਦਾ ਮੀਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e