ਕੁੱਖ ’ਚ ਪਲ ਰਹੀ ਬੱਚੀ ਦਾ ਪਤਾ ਲੱਗਦੇ ਹੀ ਕਰਵਾਇਆ ਗਰਭਪਾਤ, ਮਹਿਲਾ ਦੀ ਮੌਤ

Saturday, Mar 12, 2022 - 11:15 AM (IST)

ਕੁੱਖ ’ਚ ਪਲ ਰਹੀ ਬੱਚੀ ਦਾ ਪਤਾ ਲੱਗਦੇ ਹੀ ਕਰਵਾਇਆ ਗਰਭਪਾਤ, ਮਹਿਲਾ ਦੀ ਮੌਤ

ਕੋਡਰਮਾ– ਝਾਰਖੰਡ ਤੋਂ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਪੁੱਤਰ ਦੀ ਚਾਹਤ ’ਚ ਅਲਟਰਾਸਾਊਂਡ ਕਰਵਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਕੁੱਖ ’ਚ ਬੱਚੀ ਪਲ ਰਹੀ ਹੈ। ਜਿਸ ਕਾਰਨ ਫਿਰ ਮਹਿਲਾ ਨੇ ਗਰਭਪਾਤ ਕਰਵਾਇਆ, ਜਿਸ ’ਚ ਉਸ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਗਰਭਪਾਤ ਦੌਰਾਨ ਮਹਿਲਾ ਦਾ ਖੂਨ ਜ਼ਿਆਦਾ ਨਿਕਲ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਘਟਨਾ ਦੀ ਸੂਚਨਾ ਮਿਲਦੇ ਹੀ ਕੋਡਰਮਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਹਿਲਾਂ ਤੋਂ ਹੀ ਦੋ ਧੀਆਂ ਹਨ। ਓਧਰ ਮਹਿਲਾ ਦੇ ਪੇਕੇ ਪੱਖ ਨੇ ਦੋਸ਼ ਲਾਇਆ ਕਿ ਪੁੱਤਰ ਦੀ ਚਾਹਤ ’ਚ ਸਹੁਰੇ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਜ਼ਬਰਨ ਅਲਟਰਾਸਾਊਂਡ ਕਰਵਾਇਆ। ਜਿਸ ’ਚ ਪਤਾ ਲੱਗਾ ਕਿ ਉਸ ਦੀ ਕੁੱਖ ’ਚ ਬੱਚੀ ਪਲ ਰਹੀ ਹੈ।

ਸਰਜਰੀ ਦੌਰਾਨ ਖੂਨ ਨਹੀਂ ਰੁਕਿਆ, ਜਿਸ ਨਾਲ ਮਹਿਲਾ ਦੀ ਹਾਲਤ ਹੌਲੀ-ਹੌਲੀ ਗੰਭੀਰ ਹੁੰਦੀ ਗਈ। ਸ਼ੁੱਕਰਵਾਰ ਸਵੇਰੇ ਪਰਿਵਾਰ ਵਾਲੇ ਮਹਿਲਾ ਨੂੰ ਲੈ ਕੇ ਸਦਰ ਹਸਪਤਾਲ ਪੁੱਜੇ, ਜਿੱਥੇ ਜਾਂਚ  ਦੌਰਾਨ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਕੋਡਰਮਾ ਅਲਟਰਾਸਾਊਂਡ ਅਤੇ ਗਰਭ ’ਚ ਪਲ ਰਹੇ ਭਰੂਣ ਦੀ ਲਿੰਗ ਜਾਂਚ ਕਰਨਾ ਖੁੱਲ੍ਹੇਆਮ ਚਲ ਰਿਹਾ ਹੈ। 


author

Tanu

Content Editor

Related News