ਗਰਲਫਰੈਂਡ ਤੋਂ ਮਿਲਿਆ ਧੋਖਾ ਤਾਂ ਗੂਗਲ ਤੋਂ ਪੁੱਛਿਆ-ਜਲਦੀ ਕਿਵੇਂ ਮਰਾਂ?

Tuesday, Jul 04, 2017 - 03:33 PM (IST)

ਨਵੀਂ ਦਿੱਲੀ— ਪਿਆਰ 'ਚ ਧੋਖਾ ਮਿਲਣ 'ਤੇ ਮੁੰਬਈ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਜਿਵੇਂ ਦੁਨੀਆ ਹੀ ਖਤਮ ਹੋ ਗਈ ਅਤੇ ਉਹ ਗੂਗਲ ਤੋਂ ਮਰਨ ਦੇ ਤਰੀਕੇ ਲੱਭਣ ਲੱਗਾ। ਉਸ ਨੇ ਕਿੰਨੀ ਵਾਰ ਗੂਗਲ ਤੋਂ ਪੁੱਛਿਆ ਕਿ ਮਰਨ ਦਾ ਸਭ ਤੋਂ ਸੋਖਾ ਤਰੀਕਾ ਕੀ ਹੈ ਅਤੇ ਇਸ ਦੇ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮੁੰਬਈ ਦਾ ਪਵਨਜੀਤ ਕੋਹਲੀ ਇਕ ਖੁਸ਼ ਮਿਜਾਜ਼ ਕਿਸਮ ਦਾ ਇਨਸਾਨ ਸੀ, ਪਰ ਇਕ ਦਿਨ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਗਰਲਫਰੈਂਡ ਦੀ ਕਿਤੇ ਹੋਰ ਮੰਗਣੀ ਹੋ ਗਈ ਹੈ। ਇਸ ਗੱਲ ਦਾ ਡੂੰਘਾ ਸਦਮਾ ਲੱਗਾ ਕਿ ਉਹ ਡਿਪਰੈਸ਼ਨ 'ਚ ਚਲਾ ਗਿਆ। 
ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਹਮੇਸ਼ਾ ਸਾਰਿਆਂ ਨਾਲ ਹੱਸਣ ਵਾਲਾ ਸ਼ਖਸ ਇਸ ਹੱਦ ਤੱਕ ਚਲਾ ਜਾਵੇਗਾ। ਜਦੋਂ ਉਸ ਦੇ ਘਰ ਵਾਲਿਆਂ ਨੂੰ ਇਹ ਗੱਲ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਹਾਲ ਹੀ 'ਚ ਪਵਨਜੀਤ ਦੇ ਪਿਤਾ ਨੇ ਉਸ ਦੇ ਜਨਮ ਦਿਨ 'ਤੇ ਉਸ ਨੂੰ ਆਡੀ ਗਿਫਟ ਕੀਤੀ ਸੀ। ਪੁਲਸ ਦੇ ਮੁਤਾਬਕ ਜਾਂਚ 'ਚ ਪਤਾ ਚੱਲਿਆ ਕਿ ਪਵਨਜੀਤ ਡਿਪਰੈਸ਼ਨ 'ਚ ਸੀ ਅਤੇ ਉਸ ਨੇ ਆਪਣੇ ਮੋਬਾਇਲ 'ਤੇ ਗੂਗਲ ਸਰਚ 'ਚ ਮਰਨ ਦੇ ਤਰੀਕੇ ਲੱਭੇ ਸੀ।


Related News