ਬਿਖਰੇ ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਲਈ ਖਾਪ ਕਰ ਰਹੀ ਹੈ ਪਹਿਲ

09/02/2019 12:14:51 PM

ਹਰਿਆਣਾ— ਚੌਧਰੀ ਦੇਵੀਲਾਲ ਦੇ ਜਯੰਤੀ ਸਮਾਰੋਹ ’ਚ ਕਰੀਬ 11 ਮਹੀਨੇ ਪਹਿਲਾਂ ਬਿਖਰੇ ਚੌਟਾਲਾ ਪਰਿਵਾਰ ਨੂੰ ਇਕਜੁਟ ਕਰਨ ਲਈ ਖਾਪਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਖਾਪਾਂ ਦੇ ਪ੍ਰਤੀਨਿਧੀਆਂ ਨੇ ਦਿੱਲੀ ਦੇ 11-ਮੀਨਾ ਬਾਗ ਸਥਿਤ ਘਰ ’ਚ ਮੁਲਾਕਾਤ ਕੀਤੀ ਤਾਂ ਅਭੈ ਚੌਟਾਲਾ ਨੇ ਕਿਹਾ ਕਿ ਮੈਨੂੰ ਸਮਾਜ ਅਤੇ ਵੱਡੇ ਭਰਾ (ਅਜੇ ਚੌਟਾਲਾ) ਦਾ ਹਰ ਫੈਸਲਾ ਮਨਜ਼ੂਰ ਹੈ। ਹਾਲਾਂਕਿ ਇਸ ਮੀਟਿੰਗ ’ਚ ਦੁਸ਼ਯੰਤ ਚੌਟਾਲਾ ਨੇ ਵੀ ਪਹੁੰਚਣਾ ਸੀ ਪਰ ਉਹ ਰੁਝੇ ਹੋਣ ਕਾਰਨ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਕੋਈ ਵੀ ਫੈਸਲਾ ਖੁਦ ਨਹੀਂ ਲੈ ਸਕਦੇ। ਪਹਿਲਾਂ ਪਿਤਾ ਅਜੇ ਚੌਟਾਲਾ ਅਤੇ ਸੰਗਠਨ ਨਾਲ ਗੱਲਬਾਤ ਕੀਤੀ ਜਾਵੇਗੀ। ਉਹ 3 ਸਤੰਬਰ ਨੂੰ ਤਿਹਾੜ ਜੇਲ ’ਚ ਆਪਣੇ ਪਿਤਾ ਨੂੰ ਮਿਲਣਗੇ। ਖਾਪਾਂ ਵਲੋਂ ਉਨ੍ਹਾਂ ਨੂੰ ਚਿੱਠੀ ਲਿਖੀ ਗਈ ਹੈ, ਜਿਸ ’ਚ ਪਿਤਾ ਨਾਲ ਮੁਲਾਕਾਤ ਤੋਂ ਬਾਅਦ 4 ਸਤੰਬਰ ਨੂੰ ਆਪਣਾ ਰੁਖ ਦੱਸਣ ਲਈ ਕਿਹਾ ਗਿਆ ਹੈ।

ਹੁੱਡਾ ਨੇ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ
ਇਸ ਤੋਂ ਇਲਾਵਾ ਕੁਝ ਖਾਪਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਹੈ ਕਿ ਉਹ ਸਮਾਜ ਲਈ ਕੰਮ ਕਰਦੇ ਹਨ, ਇਸ ਲਈ ਉਹ ਇਸ ਮਾਮਲੇ ’ਚ ਕੋਈ ਸਿਆਸੀ ਗੱਲਬਾਤ ਨਹੀਂ ਕਰਨਗੇ, ਜਦੋਂ ਕਿ ਇਸ ਦੀ ਪਹਿਲ ਕਰਨ ਵਾਲੇ ਸਵਾਭਿਮਾਨ ਅੰਦੋਲਨ ਦੇ ਚੇਅਰਮੈਨ ਰਮੇਸ਼ ਦਲਾਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਹਾਗਠਜੋੜ ਲਈ ਵੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਚੌਟਾਲਾ ਪਰਿਵਾਰ ਨੂੰ ਇਕਜੁਟ ਕਰਨ ਦੇ ਨਾਲ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਹੈ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨਾਲ ਫੋਨ ’ਤੇ ਗੱਲਬਾਤ ਕਰ ਚੁਕੇ ਹਨ। ਰਮੇਸ਼ ਦਾ ਕਹਿਣਾ ਹੈ ਕਿ ਹੁੱਡਾ ਨੇ ਉਨ੍ਹਾਂ ਨੂੰ ਰੁਖ ਸਪੱਸ਼ਟ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ।


DIsha

Content Editor

Related News