ਹਿੰਦੂ ਮੁਨਾਨੀ ਨੇਤਾ ਸ਼ਸ਼ੀਕੁਮਾਰ ਦੀ ਹੱਤਿਆ ਮਾਮਲੇ ''ਚ ਦੋਸ਼ ਪੱਤਰ ਦਾਖਲ

Sunday, Aug 08, 2021 - 02:14 AM (IST)

ਚੇਨਈ – ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 2016 ਵਿਚ ਹਿੰਦੂ ਮੁਨਾਨੀ ਕੋਯੰਬਟੂਨਰ ਦੇ ਬੁਲਾਰੇ ਸ਼ਸ਼ੀਕੁਮਾਰ ਦੀ ਹੱਤਿਆ ਦੇ ਮਾਮਲੇ ਵਿਚ ਪ੍ਰਮੁੱਖ ਸਾਜ਼ਿਸ਼ਕਰਤਾ ਦੇ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਹੈ। ਐੱਨ. ਆਈ. ਏ. ਨੇ ਸਾਜ਼ਿਸ਼ਕਰਤਾ ਮੁਹੰਮਦ ਰਫੀਕੁਲ ਹਸਨ ਖਿਲਾਫ ਆਈ. ਪੀ. ਸੀ ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਤਹਿਤ ਚੇਨਈ ਵਿਚ ਪੂਨਾਮੱਲੀ ਦੀ ਵਿਸ਼ੇਸ਼ ਐੱਨ. ਆਈ. ਏ. ਅਦਾਲਤ ਵਿਚ ਦੋਸ਼ ਪੱਤਰ ਦਾਖਲ ਕੀਤਾ ਹੈ।

ਐੱਨ. ਆਈ. ਏ. ਨੇ ਸੰਬੰਧਤ ਮਾਮਲੇ ਵਿਚ ਇਸ ਤੋਂ ਪਹਿਲਾਂ ਚਾਰ ਦੋਸ਼ੀਆਂ ਖਿਲਾਫ 2 ਦੋਸ਼ ਪੱਤਰ ਪੇਸ਼ ਕੀਤੇ ਹਨ। ਮਾਮਲੇ ਨਾਲ ਜੁੜੇ ਸਾਰੇ 5 ਦੋਸ਼ੀ ਪਾਪੁਲਰ ਫਰੰਟ ਨਾਲ ਸੰਬੰਧ ਰੱਖਦੇ ਹਨ। ਜ਼ਿਕਰਯੋਗ ਹੈ ਕਿ ਹਿੰਦੂ ਮੁਨਾਨੀ ਕੋਯੰਬਟੂਰ ਦੇ ਬੁਲਾਰੇ ਸ਼ਸ਼ੀਕੁਮਾਰ ਦੀ 22 ਸਤੰਬਰ 2016 ਨੂੰ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਘਰ ਪਰਤ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News