ਸੋਨੂੰ ਪੰਜਾਬਣ ਇਸ ਤਰ੍ਹਾਂ ਚਲਾਉਂਦੀ ਸੀ ਦੇਹ ਵਪਾਰ ਦਾ ਧੰਦਾ

Monday, Mar 26, 2018 - 12:47 PM (IST)

ਸੋਨੂੰ ਪੰਜਾਬਣ ਇਸ ਤਰ੍ਹਾਂ ਚਲਾਉਂਦੀ ਸੀ ਦੇਹ ਵਪਾਰ ਦਾ ਧੰਦਾ

ਨਵੀਂ ਦਿੱਲੀ— ਕ੍ਰਾਈਮ ਬਰਾਂਚ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਦੇ ਖਿਲਾਫ 16 ਸਾਲ ਦੀ ਨਾਬਾਲਗ ਦੇ ਅਗਵਾ ਅਤੇ ਟਰੈਫਿਕਿੰਗ (ਤਸਕਰੀ) ਮਾਮਲੇ 'ਚੋਂ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ। ਕਦੇ ਦਿੱਲੀ 'ਚ ਸੈਕਟਰ ਟਰੇਡ ਧੰਦੇ ਦੀ ਕੁਈਨ ਮੰਨੀ ਜਾਣ ਵਾਲੀ ਸੋਨੂੰ ਨੇ ਆਪਣਾ ਬਿਜ਼ਨੈੱਸ ਜੇਲ ਤੋਂ ਬਾਹਰ ਆਉਣ ਤੋਂ ਬਹੁਤ ਸੰਗਠਿਤ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਕੇਸ 'ਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਪੁਲਸ ਨੇ ਸੋਨੂੰ ਦੇ ਕਰੀਬੀ ਸੰਦੀਪ 'ਤੇ ਵੀ ਚਾਰਜਸ਼ੀਟ ਫਾਈਲ ਕੀਤੀ ਹੈ। ਸੰਦੀਪ 'ਤੇ ਸੋਨੂੰ ਦੇ ਇਸ਼ਾਰੇ 'ਤੇ ਨਾਬਾਲਗ ਲੜਕੀ ਦੀ ਤਸਕਰੀ ਦਾ ਦੋਸ਼ ਹੈ। ਜੁਆਇੰਟ ਕਮਿਸ਼ਨਰ (ਕ੍ਰਾਈਮ) ਆਲੋਕ ਕੁਮਾਰ ਦੇ ਕੇਸ ਬਾਰੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ 'ਚ ਦੋਸ਼ੀਆਂ 'ਤੇ ਰੇਪ, ਅਪਰਾਧਕ ਸਾਜਿਸ਼ ਕਰਨ ਅਤੇ ਨਾਬਾਲਗ ਨੂੰ ਜ਼ਬਰਨ ਦੇਹ ਵਪਾਰ 'ਚ ਧੱਕਣ ਦਾ ਦੋਸ਼ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਸੰਦੀਪ ਪੰਚਸ਼ੀਲ ਵਿਹਾਰ ਦਾ ਰਹਿਣ ਵਾਲਾ ਹੈ ਅਤੇ ਈਸਟ ਆਫ ਕੈਲਾਸ਼ 'ਚ ਰਹਿ ਰਹੀ ਮੋਨੂੰ ਪੰਜਾਬਣ ਅਤੇ ਉਸ ਦੇ ਵਿਚ ਕਾਫੀ ਗੱਲਬਾਤ ਹੁੰਦੀ ਸੀ। ਕਾਲ ਡਿਟੇਲ ਤੋਂ ਸਪੱਸ਼ਟ ਹੋ ਗਿਆ ਹੈ ਕਿ ਦੋਵੇਂ ਅਜੇ ਵੀ ਨਾਲ ਹੀ ਕੰਮ ਕਰਦੇ ਸਨ। 2014 'ਚ ਇਕ ਕੇਸ ਦਾਇਰ ਕੀਤਾ ਗਿਆ ਸੀ, ਜਦੋਂ ਲੜਕੀ ਆਪਣੇ ਅਗਵਾਕਰਤਾਵਾਂ ਦੇ ਚੰਗੁਲ ਤੋਂ ਦੌੜ ਕੇ ਪੁਲਸ ਕੋਲ ਪੁੱਜੀ। ਹਾਲਾਂਕਿ ਸ਼ਿਕਾਇਤ ਕਰਨ ਦੇ ਕੁਝ ਦਿਨ ਬਾਅਦ ਹੀ ਸ਼ਿਕਾਇਤ ਕਰਨ ਵਾਲੀ ਲੜਕੀ ਗਾਇਬ ਹੋ ਗਈ ਅਤੇ ਕੇਸ ਠੰਡੇ ਬਸਤੇ 'ਚ ਚੱਲਾ ਗਿਆ। ਪਿਛਲੇ ਸਾਲ ਡੀ.ਸੀ.ਪੀ. (ਕ੍ਰਾਈਮ) ਭੀਸ਼ਮ ਸਿੰਘ ਨੇ ਇਕ ਟੀਮ ਬਣਾ ਕੇ ਕੇਸ ਨੂੰ ਨਤੀਜੇ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ। ਸਿੰਘ ਨੇ ਦੱਸਿਆ,''ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਨਾਬਾਲਗ ਲੜਕੀ ਹੁਣ ਕਿੱਥੇ ਅਤੇ ਕੀ ਕਰ ਰਹੀ ਹੈ। ਸਾਡੇ ਕੋਲ ਸਿਰਫ ਇਹੀ ਜਾਣਕਾਰੀ ਸੀ ਕਿ ਲੜਕੀ ਨਾਰਥ ਈਸਟ ਦਿੱਲੀ 'ਚ ਕਿਤੇ ਰਹਿੰਦੀ ਸੀ।'' ਪੁਲਸ ਨੇ ਦੱਸਿਆ ਕਿ ਕੇਸ ਸੁਲਝਾਉਣ ਲਈ ਇਕ ਮਹਿਲਾ ਸਬ ਇੰਸਪੈਕਟਰ ਪੰਕਜ ਨੇਗੀ ਅਤੇ 2 ਕਾਂਸਟੇਬਲਾਂ ਦੀ ਟੀਮ ਬਣਾਈ ਗਈ। ਪੁਲਸ ਨੇ ਦੱਸਿਆ,''ਟੀਮ ਨੇ ਮੰਦਰ, ਬਿਊਟੀ ਪਾਰਲਰ ਵਰਗੀਆਂ ਥਾਂਵਾਂ 'ਤੇ ਖੋਜ ਕੀਤੀ ਅਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਆਪਣੇ ਪੱਧਰ 'ਤੇ ਕੇਸ ਦੀ ਜਾਂਚ ਸਰਵੇ ਕਰ ਕੇ ਅੱਗੇ ਵਧਾਈ। ਏ.ਸੀ.ਪੀ. ਸੰਜੀਵ ਤਿਆਗੀ ਨੇ ਇਸ ਮਾਮਲੇ 'ਚ ਸਾਈਬਰ ਸੈੱਲ ਦੀ ਮਦਦ ਲਈ ਅਤੇ ਕੁਝ ਅਹਿਮ ਸੁਰਾਗ ਮਿਲੇ। ਸਬ ਇੰਸਪੈਕਟਰ ਨੇਗੀ ਨੂੰ ਲੜਕੀ ਦੀ ਇਕ ਦੋਸਤ ਦਾ ਨੰਬਰ ਮਿਲਿਆ ਅਤੇ ਉਸ ਤੋਂ ਬਾਅਦ ਅਸੀਂ ਲੜਕੀ ਤੱਕ ਪੁੱਜੇ। ਲੜਕੀ ਦੀ ਉਮਰ ਹੁਣ 20 ਦੇ ਕਰੀਬ ਸੀ ਅਤੇ ਉਹ ਕੇਸ ਅੱਗੇ ਵਧਾਉਣ ਨੂੰ ਲੈ ਕੇ ਬਹੁਤ ਡਰ ਰਹੀ ਸੀ। ਨੇਗੀ ਨੇ ਲੜਕੀ ਦਾ ਹੌਂਸਲਾ ਵਧਾਇਆ, ਜਿਸ ਤੋਂ ਬਾਅਦ ਜਾਂਚ ਜਾਰੀ ਰੱਖਣ 'ਚ ਮਦਦ ਮਿਲ ਸਕੀ।
ਪੁਲਸ ਨੇ ਦੱਸਿਆ,''ਚਾਰਜਸ਼ੀਟ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਸੋਨੂੰ ਨੇ 2009 'ਚ ਕਿਸੇ ਹੋਰ ਪਾਰਟੀ ਤੋਂ ਲੜਕੀ ਨੂੰ ਇਕ ਲੱਖ ਰੁਪਏ ਦੇ ਕੇ ਖਰੀਦਿਆ ਸੀ। ਪਹਿਲੇ ਉਸ ਨੇ ਨਾਬਾਲਗ ਨੂੰ ਡਰੱਗਜ਼ ਦੀ ਆਦਤ ਦਾ ਸ਼ਿਕਾਰ ਬਣਾਇਆ ਅਤੇ ਫਿਰ ਉਸ ਨੂੰ ਆਪਣੇ ਗਾਹਕਾਂ ਕੋਲ ਭੇਜਣ ਲੱਗੀ। ਬਾਅਦ 'ਚ ਉਸ ਨੇ ਲਖਨਊ 'ਚ ਕਿਸੇ ਹੋਰ ਤਸਕਰੀ ਕਰਨ ਵਾਲੇ ਗੈਂਗ ਨੂੰ ਲੜਕੀ ਵੇਚ ਦਿੱਤੀ ਅਤੇ ਉੱਥੋਂ ਉਹੀ ਲੜਕੀ ਫਿਰ ਤੋਂ ਦਿੱਲੀ ਦੇ ਤਿਲਕ ਨਗਰ ਪੁੱਜ ਗਈ। 2013 'ਚ ਲੜਕੀ ਨੂੰ ਰੋਹਤਕ ਦੇ ਇਕ ਸ਼ਖਸ ਨੂੰ ਵੇਚ ਦਿੱਤਾ ਗਿਆ ਅਤੇ ਉੱਥੋਂ ਉਹ ਕਿਸੇ ਤਰ੍ਹਾਂ ਬਚ ਕੇ ਦੌੜ ਨਿਕਲੀ ਅਤੇ ਬੱਸ ਤੋਂ ਨਜਫਗੜ੍ਹ ਪੁੱਜੀ, ਜਿੱਥੇ ਉਸ ਨੇ ਪੁਲਸ ਨੂੰ ਆਪਣੀ ਪੂਰੀ ਕਹਾਣੀ ਦੱਸੀ।'' ਪੁਲਸ ਨੇ ਦੱਸਿਆ,''ਸੋਨੂੰ ਨੇ ਪਹਿਲੇ ਕੇਸ ਤੋਂ ਬਾਅਦ ਕਾਫੀ ਸਬਕ ਲਿਆ ਅਤੇ ਉਸ ਨੇ ਬਹੁਤ ਸਹੀ ਤਰੀਕੇ ਨਾਲ ਆਪਣੇ ਧੰਦੇ ਨੂੰ ਅੱਗੇ ਵਧਾਇਆ। ਹੁਣ ਉਹ ਫ੍ਰੀਲਾਂਸ ਕਾਲਗਰਲਜ਼ ਨੂੰ ਆਪਣੇ ਕਲਾਇੰਟ ਕੋਲ ਭੇਜਣ ਲੱਗੀ ਸੀ ਅਤੇ ਉਹ ਉਨ੍ਹਾਂ ਨਾਲ ਵਟਸਐੱਪ ਮੈਸੇਜ਼ ਅਤੇ ਵੀਡੀਓ ਕਾਲ ਰਾਹੀਂ ਸੰਪਰਕ 'ਚ ਰਹਿੰਦੀ ਸੀ। ਲੜਕੀਆਂ ਨੂੰ ਕਲਾਇੰਟ ਕੋਲ ਭੇਜਣ ਲਈ ਉਹ 30 ਫੀਸਦੀ ਪੈਸਾ ਕਮਿਸ਼ਨ ਦੇ ਤੌਰ 'ਤੇ ਲੈਂਦੀ ਸੀ, ਜੋ ਕਿ 25 ਹਜ਼ਾਰ ਦੇ ਕਰੀਬ ਹੁੰਦਾ ਹੈ। ਆਮ ਤੌਰ 'ਤੇ ਇਹ ਲੈਣ-ਦੇਣ ਈ-ਵਾਲਟ ਅਤੇ ਮੋਬਾਇਲ ਵਾਲਟ ਰਾਹੀਂ ਹੁੰਦਾ ਸੀ।''


Related News