ਚਾਰਧਾਮ ਯਾਤਰਾ ਤੋਂ ਪਹਿਲੇ ਹੀ 14 ਲੱਖ 81 ਹਜ਼ਾਰ ਭਗਤਾਂ ਨੇ ਕਰਵਾਇਆ ਰਜਿਸਟਰੇਸ਼ਨ

Wednesday, Apr 09, 2025 - 12:13 PM (IST)

ਚਾਰਧਾਮ ਯਾਤਰਾ ਤੋਂ ਪਹਿਲੇ ਹੀ 14 ਲੱਖ 81 ਹਜ਼ਾਰ ਭਗਤਾਂ ਨੇ ਕਰਵਾਇਆ ਰਜਿਸਟਰੇਸ਼ਨ

ਦੇਹਰਾਦੂਨ-ਉੱਤਰਾਖੰਡ ਦੇ ਚਾਰ ਧਾਮ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੇ ਨਾਲ-ਨਾਲ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ 'ਚ ਲਗਭਗ ਇਕ ਪੰਦਰਵਾੜਾ ਬਾਕੀ ਹੈ। ਇਸ ਦੇ ਬਾਵਜੂਦ ਸ਼ਰਧਾਲੂਆਂ ਨੇ ਆਪਣੀ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ। ਸ਼ਰਧਾਲੂਆਂ ਦੀ ਸ਼ਰਧਾ ਅਜਿਹੀ ਹੈ ਕਿ ਮੰਗਲਵਾਰ ਸ਼ਾਮ 5 ਵਜੇ ਤੱਕ 14 ਲੱਖ, 81 ਹਜ਼ਾਰ, 471 ਸ਼ਰਧਾਲੂਆਂ ਨੇ ਉਤਰਾਖੰਡ ਟੂਰਿਜ਼ਮ ਵਿਕਾਸ ਪ੍ਰੀਸ਼ਦ ਦੀ ਵੈੱਬਸਾਈਟ 'ਤੇ ਆਪਣਾ ਰਜਿਸਟਰੇਸ਼ਨ ਕਰਵਾਇਆ। ਇਨ੍ਹਾਂ ਥਾਵਾਂ ਲਈ ਹੈਲੀਕਾਪਟਰ ਸੇਵਾ ਦੀ ਬੁਕਿੰਗ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਇਕੱਲੇ ਛੱਡ ਦਿਓ, ਉਨ੍ਹਾਂ ਪ੍ਰਤੀ ਸੋਚ ਬਦਲੋ : ਸੁਪਰੀਮ ਕੋਰਟ

ਸੈਰ-ਸਪਾਟਾ ਵਿਕਾਸ ਪ੍ਰੀਸ਼ਦ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਚਾਰਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਯਾਤਰਾ ਵੈੱਬ ਪੋਰਟਲ ਅਤੇ ਮੋਬਾਈਲ ਐਪ 'ਤੇ ਕੀਤੀ ਜਾ ਰਹੀ ਹੈ। ਜਿਸ ਦੇ ਅਧੀਨ ਸ਼੍ਰੀ ਯਮੁਨੋਤਰੀ ਧਾਮ ਲਈ ਮੰਗਲਵਾਰ ਸ਼ਾਮ ਤੱਕ ਕੁੱਲ 2,52,768 ਸ਼੍ਰੀ ਗੰਗੋਤਰੀ ਧਾਮ ਨੂੰ 2,66,223, ਸ਼੍ਰੀ ਕੇਦਾਰਨਾਥ ਧਾਮ ਲਈ 4,99,454, ਸ਼੍ਰੀ ਬਦਰੀਨਾਥ ਧਾਮ ਲਈ 4,42,496 ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਕੁੱਲ 20,530 ਯਾਤਰੀਆਂ ਵਲੋਂ ਰਜਿਸਟਰੇਸ਼ਨ ਕੀਤਾ ਗਿਆ। ਇਸ ਦੌਰਾਨ, ਸੈਰ-ਸਪਾਟਾ ਵਿਭਾਗ ਵਲੋਂ ਸੰਚਾਲਿਤ 24 ਘੰਟੇ ਟੋਲ ਫ੍ਰੀ ਨੰਬਰ 0135-1364 'ਤੇ ਕੁੱਲ 12,807 ਯਾਤਰੀਆਂ ਦੇ ਸਮੱਸਿਆਵਾਂ ਦਾ ਵੀ ਹੱਲ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News