ਚਾਰਧਾਮ ਯਾਤਰਾ ਬਾਰੇ ਵੱਡੀ ਅਪਡੇਟ, ਹੈਲੀਕਾਪਟਰ ਕ੍ਰੈਸ਼ ਮਗਰੋਂ ਪ੍ਰਸ਼ਾਸਨ ਨੇ ਰੋਕੀ ਇਹ ਖ਼ਾਸ ਸਹੂਲਤ

Sunday, Jun 15, 2025 - 10:26 AM (IST)

ਚਾਰਧਾਮ ਯਾਤਰਾ ਬਾਰੇ ਵੱਡੀ ਅਪਡੇਟ, ਹੈਲੀਕਾਪਟਰ ਕ੍ਰੈਸ਼ ਮਗਰੋਂ ਪ੍ਰਸ਼ਾਸਨ ਨੇ ਰੋਕੀ ਇਹ ਖ਼ਾਸ ਸਹੂਲਤ

ਨੈਸ਼ਨਲ ਡੈਸਕ- ਉੱਤਰਾਖੰਡ ਦੇ ਕੇਦਾਰਨਾਥ ਵਿਚ ਐਤਵਾਰ ਯਾਨੀ ਕਿ ਅੱਜ ਹੈਲੀਕਾਪਟਰ ਕ੍ਰੈਸ਼ ਹੋਣ ਮਗਰੋਂ ਚਾਰਧਾਮ ਯਾਤਰਾ ਦੌਰਾਨ ਮਿਲਣ ਵਾਲੀ ਹੈਲੀਕਾਪਟਰ ਸੇਵਾ 'ਤੇ ਰੋਕ ਲਾ ਦਿੱਤੀ ਗਈ ਹੈ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਅਗਲੇ ਹੁਕਮ ਜਾਰੀ ਹੋਣ ਤੱਕ ਇਸ ਸੇਵਾ 'ਤੇ ਰੋਕ ਲਾ ਦਿੱਤੀ ਹੈ। 

ਦੱਸ ਦੇਈਏ ਕਿ ਕੇਦਾਰਨਾਥ ਧਾਮ ਵਿਚ ਸਵੇਰੇ-ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਹੈਲੀਕਾਪਟਰ ਕ੍ਰੈਸ਼ ਹੋਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ। ਖਰਾਬ ਮੌਸਮ ਕਾਰਨ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਨੇ ਸਵੇਰੇ ਲੱਗਭਗ ਸਾਢੇ 5 ਵਜੇ ਕੇਦਾਰਨਾਥ ਤੋਂ ਗੁਪਤਕਾਸ਼ੀ ਲਈ ਉਡਾਣ ਭਰੀ ਸੀ ਅਤੇ ਅਚਾਨਕ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। 

ਹੈਲੀਕਾਪਟਰ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਦੁੱਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਤਕਨੀਕੀ ਮਾਹਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਹੈਲੀ ਸੰਚਾਲਨ ਦੀਆਂ ਸਾਰੀਆਂ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਦੀ ਡੂੰਘਾਈ ਨਾਲ ਸਮੀਖਿਆ ਕਰ ਕੇ SOP ਤਿਆਰ ਕਰੇਗੀ। ਇਹ ਕਮੇਟੀ ਇਹ ਯਕੀਨੀ ਕਰੇਗੀ ਕਿ ਹੈਲੀ ਸੇਵਾਵਾਂ ਦਾ ਸੰਚਾਲਨ ਪੂਰੀ ਤਰ੍ਹਾਂ ਸੁਰੱਖਿਅਤ, ਪਾਰਦਰਸ਼ੀ ਅਤੇ ਤੈਅ ਮਾਪਦੰਡਾਂ ਮੁਤਾਬਕ ਹੋਵੇ।


author

Tanu

Content Editor

Related News