ਤਾਮਿਲਨਾਡੂ ’ਚ ਦਵਾਈਆਂ ਦੇ ਹਿੰਦੀ ’ਚ ਛਪੇ ‘ਪੈਕੇਜਿੰਗ ਕਵਰ’ ’ਤੇ ਵਿਵਾਦ, ਹਸਪਤਾਲਾਂ ਨੇ ਰੋਕੀ ਸਪਲਾਈ
Thursday, Oct 08, 2026 - 12:18 PM (IST)
ਕੋਇੰਬਟੂਰ (ਏਜੰਸੀ)- ਤਾਮਿਲਨਾਡੂ ਦੀ ਭਾਸ਼ਾ ਨੀਤੀ ਨੂੰ ਲੈ ਕੇ ਜਾਰੀ ਰਾਜਨੀਤਿਕ ਵਿਵਾਦ ਦਰਮਿਆਨ ਕੋਇੰਬਟੂਰ ਅਤੇ ਕਰੂਰ ਦੇ ਸਰਕਾਰੀ ਹਸਪਤਾਲਾਂ ਨੇ ਹਿੰਦੀ ਸਮੇਤ ਤਿੰਨ ਭਾਸ਼ਾਵਾਂ ਵਿਚ ਛਪੇ ਦਵਾਈਆਂ ਦੇ ਕਵਰਾਂ ਦੀ ਵੰਡ ਰੋਕ ਦਿੱਤੀ ਹੈ।
ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਪੈਕੇਜਿੰਗ ਕਵਰ ’ਤੇ ਖ਼ੁਰਾਕ ਸਬੰਧੀ ਨਿਰਦੇਸ਼ ਤਾਮਿਲ, ਅੰਗਰੇਜ਼ੀ ਅਤੇ ਹਿੰਦੀ ਵਿਚ ਛਪੇ ਹੋਣ ਤੋਂ ਬਾਅਦ ਨੇਤਾਵਾਂ ਨੇ ਇਸ ਦੀ ਤਿੱਖੀ ਆਲੋਚਨਾ ਕੀਤੀ। ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਨੇਤਾ ਟੀ. ਆਰ. ਬੀ. ਰਾਜਾ ਨੇ ਕਰੂਰ ਦੇ ਹਸਪਤਾਲ ਵਿਚ ਵੰਡੇ ਗਏ ਦਵਾਈਆਂ ਦੇ ਕਵਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
