ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

Saturday, Apr 05, 2025 - 05:42 PM (IST)

ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

ਦੇਹਰਾਦੂਨ- ਚਾਰ ਧਾਮ ਦੀ ਯਾਤਰਾ ਨੂੰ ਹੋਰ ਵੀ ਆਸਾਨ ਬਣਾਇਆ ਜਾ ਰਿਹਾ ਹੈ। ਚਾਰ ਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪਹਿਲੀ ਵਾਰ ਇਕ ਖ਼ਾਸ ਸਹੂਲਤ ਦਿੱਤੀ ਜਾਵੇਗੀ। ਇਹ ਸਹੂਲਤ ਹੈ ਹੈਲੀਕਾਪਟਰ ਸੇਵਾ। ਹੁਣ ਤੱਕ ਉੱਤਰਾਖੰਡ ਵਿਚ ਕੇਦਾਰਨਾਥ ਧਾਮ ਲਈ ਹੀ ਹੈਲੀਕਾਪਟਰ ਸੇਵਾ ਉੁਪਲੱਬਧ ਸੀ ਪਰ ਇਸ ਵਾਰ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਚਾਰੋਂ ਧਾਮ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਯਮੁਨੋਤਰੀ ਅਤੇ ਗੰਗੋਤਰੀ ਵਿਖੇ ਹੈਲੀਪੈਡ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਬਦਰੀਨਾਥ 'ਚ ਹੈਲੀਪੈਡ ਪਹਿਲਾਂ ਹੀ ਮੌਜੂਦ ਹੈ। ਤਿੰਨੋਂ ਨਵੇਂ ਹੈਲੀਪੈਡਾਂ ਦਾ ਸਰਵੇ ਵੀ ਪੂਰਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ 25,000 ਅਧਿਆਪਕਾਂ ਦੀ ਭਰਤੀ ਕੀਤੀ ਰੱਦ ! ਸੁਣਾ 'ਤਾ ਫ਼ੈਸਲਾ

ਕੇਦਾਰਨਾਥ ਦੀ ਬੁਕਿੰਗ ਜਲਦੀ

ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ ਦੀ ਬੁਕਿੰਗ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਸਾਲ ਕੇਦਾਰਨਾਥ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ ਅਤੇ ਉਸੇ ਦਿਨ ਤੋਂ ਗੁਪਤਕਾਸ਼ੀ, ਸਿਰਸੀ ਅਤੇ ਫਾਟਾ ਤੋਂ ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਹੈਲੀਕਾਪਟਰ ਟਿਕਟ ਬੁਕਿੰਗ IRCTC ਹੈਲੀ ਵੈੱਬਸਾਈਟ 'ਤੇ 2 ਮਈ ਤੋਂ 31 ਮਈ 2025 ਤੱਕ ਦੀਆਂ ਯਾਤਰਾਵਾਂ ਲਈ ਖੁੱਲ੍ਹੇਗੀ।

ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...

ਇਸ ਸਾਲ 5 ਫ਼ੀਸਦੀ ਵਧੇਗਾ ਕਿਰਾਇਆ

ਇਸ ਵਾਰ ਹੈਲੀਕਾਪਟਰ ਸੇਵਾ ਦਾ ਕਿਰਾਇਆ ਕਰੀਬ 5 ਫ਼ੀਸਦੀ ਵਧਿਆ ਹੈ, ਜਿਸ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ। ਇਸ ਦੇ ਲਈ ਯਾਤਰੀਆਂ ਨੂੰ ਸਿਰਸੀ ਤੋਂ ਬੁਕਿੰਗ ਲਈ 6,061 ਰੁਪਏ, ਫਾਟਾ ਤੋਂ 6,063 ਰੁਪਏ ਅਤੇ ਗੁਪਤਾਕਾਸ਼ੀ ਤੋਂ 8,533 ਰੁਪਏ ਦੇਣੇ ਹੋਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News