ਅਗਨੀਵੀਰ ਯੋਜਨਾ ''ਚ ਬਦਲਾਅ ਦੀ ਤਿਆਰੀ!
Friday, Sep 06, 2024 - 10:32 AM (IST)

ਨੈਸ਼ਨਲ ਡੈਸਕ: ਕੇਂਦਰ ਸਰਕਾਰ ਫ਼ੌਜ ਵਿਚ ਭਰਤੀ ਲਈ ਬਣਾਈ ਗਈ ਅਗਨੀਵੀਰ ਯੋਜਨਾ ਵਿਚ ਵੱਡੇ ਬਦਲਾਅ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਤਨਖ਼ਾਹ ਅਤੇ ਯੋਗਤਾ ਦੀਆਂ ਸ਼ਰਤਾਂ ਵਿਚ ਤਾਂ ਬਦਲਾਅ ਹੋ ਹੀ ਸਕਦਾ ਹੈ, ਸਗੋਂ ਫ਼ੌਜ ਵਿਚ ਪੱਕੀ ਸੇਵਾ ਵਿਚ ਅਗਨੀਵੀਰਾਂ ਦਾ ਹਿੱਸਾ ਵੀ 25 ਤੋਂ ਵਧਾ ਕੇ 50 ਫ਼ੀਸਦੀ ਤਕ ਕੀਤਾ ਜਾ ਸਕਦਾ ਹੈ। ਫੀਡਬੈਕ ਅਤੇ ਸਰਵੇ ਮਗਰੋਂ ਫ਼ੌਜ ਇਸ ਹਿੱਸੇ ਨੂੰ ਵਧਾ ਕੇ ਦੋਗੁਣਾ ਕਰਨ ਦਾ ਪ੍ਰਸਤਾਅ ਪਹਿਲਾਂ ਹੀ ਦੇ ਚੁੱਕੀ ਹੈ। ਰੱਖਿਆ ਮੰਤਰਾਲਾ ਵਿਚ ਇਸ ਮਤੇ 'ਤੇ ਹਾਲ ਹੀ ਵਿਚ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਮੀਂਹ ਨੇ ਦੁਆਈ ਗਰਮੀ ਤੋਂ ਰਾਹਤ; ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਦਾ ਰਹੇਗਾ ਮੌਸਮ
ਅਗਨੀਪਥ ਯੋਜਨਾ ਸ਼ੁਰੂ ਤੋਂ ਵਿਵਾਦਾਂ ਵਿਚ ਰਹੀ ਹੈ। ਲੋਕਸਭਾ ਚੋਣਾਂ ਵਿਚ ਵਿਰੋਧੀਆਂ ਵੱਲੋਂ ਇਸ ਨੂੰ ਮੁੱਦਾ ਬਣਾਇਆ ਗਿਆ ਸੀ। ਭਾਜਪਾ ਦੀਆਂ ਅੰਦਰੂਨੀ ਰਿਪੋਰਟਾਂ ਵਿਚ ਵੀ ਦੱਸਿਆ ਗਿਆ ਕਿ ਪਾਰਟੀ ਨੂੰ ਚੋਣਾਂ ਵਿਚ ਉਨ੍ਹਾਂ ਸੀਟਾਂ 'ਤੇ ਜ਼ਿਆਦਾ ਝਟਕਾ ਲੱਗਿਆ ਹੈ, ਜਿੱਥੇ ਰੱਖਿਆ ਖੇਤਰ ਨਾਲ ਜੁੜੇ ਮੁਲਾਜ਼ਮ ਸਭ ਤੋਂ ਵੱਧ ਹਨ। ਐੱਨ.ਡੀ.ਏ ਸਰਕਾਰ ਵਿਚ ਸ਼ਾਮਲ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਵੀ ਇਸ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ ਕਰ ਰਹੀਆਂ ਹਨ। ਕਾਂਗਰਸ ਵੱਲੋਂ ਵੀ ਸਰਕਾਰ ਬਣਨ 'ਤੇ ਯੋਜਨਾ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਰੱਖਿਆ ਸੂਤਰਾਂ ਦੀ ਮੰਨਿਏ ਤਾਂ ਤੁਰੰਤ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਇਸ ਯੋਜਨਾ ਵਿਚ ਕੁਝ ਸੋਧ ਕੀਤੀ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪਿਓ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਲੜ ਪਏ ਭਰਾ! ਲਹੂ-ਲੁਹਾਣ ਹੋ ਕੇ ਪਹੁੰਚੇ ਥਾਣੇ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ਤੋਂ ਭਵਿੱਖ ਦੀਆਂ ਚੁਣੌਤੀਆਂ ਅਤੇ ਗੁਆਂਢੀ ਦੇਸ਼ਾਂ ਵਿਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਂਝਾ ਦ੍ਰਿਸ਼ਟੀਕੋਣ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਿਖਰਲੇ ਫ਼ੌਜ ਮੁਖੀਆਂ ਦੇ ਪਹਿਲੇ ਸੰਯੁਕਤ ਕਮਾਂਡਰ ਸੰਮੇਲਨ ਦੇ ਦੂਜੇ ਤੇ ਅਖ਼ੀਰਲੇ ਦਿਨ ਫ਼ੌਜ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਤਿੰਨੇ ਫ਼ੌਜਾਂ ਵਿਚਾਲੇ ਸੰਯੁਕਤਤਾ ਅਤੇ ਏਕੀਕਰਨ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8