ਬਦਰੀਨਾਥ ''ਚ ਬਦਲਿਆ ਮੌਸਮ, ਪਹਾੜਾਂ ''ਤੇ ਹੋਈ ਬਰਫ਼ਬਾਰੀ; ਇਸ ਦਿਨ ਬੰਦ ਹੋਣਗੇ ਧਾਮ ਦੇ ਕਪਾਟ

Tuesday, Nov 15, 2022 - 01:14 AM (IST)

ਬਦਰੀਨਾਥ ''ਚ ਬਦਲਿਆ ਮੌਸਮ, ਪਹਾੜਾਂ ''ਤੇ ਹੋਈ ਬਰਫ਼ਬਾਰੀ; ਇਸ ਦਿਨ ਬੰਦ ਹੋਣਗੇ ਧਾਮ ਦੇ ਕਪਾਟ

ਨੈਸ਼ਨਲ ਡੈਸਕ : ਉੱਤਰਾਖੰਡ ਦੇ ਬਦਰੀਨਾਥ ਧਾਮ 'ਚ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਹੈ। ਧਾਮ 'ਚ ਬਰਫ਼ਬਾਰੀ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਬਰਫ਼ਬਾਰੀ ਕਾਰਨ ਇੱਥੇ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਸੂਬੇ ਦੇ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ 'ਚ ਵੀ ਮੌਸਮ ਦਾ ਮਿਜਾਜ਼ ਬਦਲਣ ਦੀ ਸੰਭਾਵਨਾ ਜਤਾਈ ਸੀ।

ਇਹ ਖ਼ਬਰ ਵੀ ਪੜ੍ਹੋ - ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ, ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ

ਉੱਤਰਕਾਸ਼ੀ, ਚਮੋਲੀ, ਬਾਗੇਸ਼ਵਰ, ਪਿਥੌਰਾਗੜ੍ਹ ਅਤੇ ਰੁਦਰਪ੍ਰਯਾਗ ਦੇ ਉੱਚੇ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਦੇ ਨਾਲ ਬਰਫ਼ਬਾਰੀ ਹੋ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਦਾਨੀ ਇਲਾਕਿਆਂ 'ਚ ਵੀ ਠੰਡ ਵਧ ਸਕਦੀ ਹੈ। ਕੁਝ ਇਲਾਕਿਆਂ 'ਚ ਗਰਜ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਸਰਦੀਆਂ ਲਈ ਬਦਰੀਨਾਥ ਧਾਮ ਦੇ ਦਰਵਾਜ਼ੇ 19 ਨਵੰਬਰ ਨੂੰ ਬੰਦ ਰਹਿਣਗੇ। ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਮੰਗਲਵਾਰ 15 ਨਵੰਬਰ ਤੋਂ ਸ਼ੁਰੂ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News