ਵਿਗਿਆਨੀਆਂ ਦਾ ਦਾਅਵਾ, ਚੰਦਰਮਾ ’ਤੇ ਜੀਵਨ ਦੀ ਸੰਭਾਵਨਾ ਅਤੇ ਸੂਰਜੀ ਮੰਡਲ ਦੇ ਰਹੱਸਾਂ ਤੋਂ ਉੱਠੇਗਾ ਪਰਦਾ

Friday, Aug 25, 2023 - 12:19 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਪੁਲਾੜ ਖੇਤਰ ’ਚ ‘ਚੰਦਰਯਾਨ-3’ ਦੀ ਸਫਲਤਾ ਤੋਂ ਬਾਅਦ ਅਨੰਤ ਸੰਭਾਵਨਾਵਾਂ ਦੇ ਬੂਹੇ ਖੁੱਲ੍ਹ ਗਏ ਹਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਸਭ ਤੋਂ ਮਹੱਤਵਪੂਰਨ ਚੁਣੌਤੀ ਚੰਨ ਦੇ ਦੂਰ-ਦੂਰਾਡੇ ਦੇ ਮੁਸ਼ਕਿਲਾਂ ਭਰੇ ਦੱਖਣ ਧਰੁਵੀ ਇਲਾਕੇ ’ਚ ਪਾਣੀ ਦੀ ਮੌਜੂਦਗੀ ਦੀ ਸੰਭਾਵਨਾ ਦੀ ਪੁਸ਼ਟੀ ਅਤੇ ਖਣਿਜ ਅਤੇ ਧਾਤਾਂ ਦੀ ਉਪਲੱਬਧਤਾ ਦਾ ਪਤਾ ਲਾਉਣ ਦੀ ਹੋਵੇਗੀ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਅਧਿਐਨਾਂ ਨਾਲ ਚੰਦਰਮਾ ’ਤੇ ਜੀਵਨ ਦੀ ਸੰਭਾਵਨਾ ਅਤੇ ਸੂਰਜੀ ਮੰਡਲ ਦੀ ਉਤਪਤੀ ਦੇ ਰਹੱਸਾਂ ਤੋਂ ਪਰਦਾ ਹਟਾਉਣ ’ਚ ਵੀ ਮਦਦ ਮਿਲੇਗੀ।

ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਗੁਹਾਟੀ ਦੇ ਫਿਜ਼ਿਕਸ ਵਿਭਾਗ ਦੇ ਪ੍ਰੋਫੈਸਰ ਸ਼ਾਂਤਬ੍ਰਤ ਦਾਸ ਨੇ ਦੱਸਿਆ, ‘‘ਚੰਦਰਮਾ ਦਾ ਦੱਖਣ ਧਰੁਵ ਬੇਹੱਦ ਦੂਰ ਅਤੇ ਮੁਸ਼ਕਿਲਾਂ ਨਲ ਭਰਿਆ ਖੇਤਰ ਹੈ।’’

ਚੰਦਰਮਾ ’ਤੇ ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਦੇ ਸਫਲਤਾਪੂਰਵਕ ਉਤਰਣ ਤੋਂ ਬਾਅਦ ਇਸਰੋ ਨੂੰ ਉਮੀਦ ਹੈ ਕਿ ਇਸ ਮਿਸ਼ਨ ਦੀ ਮਿਆਦ ਇਕ ਚੰਦਰ ਦਿਨ ਜਾਂ ਧਰਤੀ ਦੇ 14 ਦਿਨ ਤੱਕ ਸੀਮਿਤ ਨਹੀਂ ਰਹੇਗੀ ਅਤੇ ਚੰਨ ’ਤੇ ਫਿਰ ਤੋਂ ਸੂਰਜ ਨਿਕਲਣ ’ਤੇ ਇਹ ਮੁੜ ਐਕਟਿਵ ਹੋ ਸਕਦਾ ਹੈ।

ਇਹ ਵੀ ਪੜ੍ਹੋ– ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ

ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਖੁਸ਼ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਪੁਲਾੜ ਏਜੰਸੀ ਦੇ ਵਿਗਿਆਨੀਆਂ ਦੀ ਤਨਖਾਹ ਵਿਕਸਿਤ ਦੇਸ਼ਾਂ ਦੇ ਵਿਗਿਆਨੀਆਂ ਦੀ ਤਨਖਾਹ ਦਾ ਪੰਜਵਾਂ ਹਿੱਸਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਪੁਲਾੜ ਖੋਜ ਲਈ ਸਸਤੇ ਤਰੀਕੇ ਲੱਭ ਸਕੇ। ਉਨ੍ਹਾਂ ਕਿਹਾ ਕਿ ਇਸਰੋ ਦੇ ਵਿਗਿਆਨੀਆਂ ’ਚ ਕੋਈ ਵੀ ਕਰੋੜਪਤੀ ਨਹੀਂ ਹੈ ਅਤੇ ਉਹ ਬੇਹੱਦ ਆਮ ਜੀਵਨ ਜਿਊਂਦੇ ਹਨ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੰਦਰਯਾਨ-3 ਪੁਲਾੜ ਗੱਡੀ ਦਾ ਲੈਂਡਰ ‘ਵਿਕਰਮ’ ਚੰਦਰਮਾ ਦੀ ਸਤ੍ਹਾ ’ਤੇ ਨਿਸ਼ਾਨਬੱਧ ਖੇਤਰ ਦੇ ਅੰਦਰ ਉਤਰਿਆ। ਲੈਂਡਿੰਗ ਵਾਲੀ ਥਾਂ ਨੂੰ 4.5×2.5 ਕਿ. ਮੀ. ਦੇ ਰੂਪ ’ਚ ਨਿਸ਼ਾਨਬੱਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ– ਫੌਜ ਨੂੰ ਮਿਲਣਗੇ ਆਧੁਨਿਕ ਹਥਿਆਰ, ਸਰਕਾਰ ਨੇ 7,800 ਕਰੋੜ ਰੁਪਏ ਦੇ ਖ਼ਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

ਕੇਂਦਰ ਸਰਕਾਰ ਨੇ ਇਸਰੋ ਵਿਗਿਆਨੀਆਂ ਦੀ ਮਦਦ ਨਹੀਂ ਕੀਤੀ : ਕਾਂਗਰਸ

ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਦਰਯਾਨ-3 ਦੀ ਸਫਲ ਲੈਂਡਿੰਗ ਦਾ ਸਿਹਰਾ ਲੈ ਰਹੇ ਹਨ ਪਰ ਉਹ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਉਸ ਦੇ ਵਿਗਿਆਨੀਆਂ ਦਾ ਸਹਿਯੋਗ ਕਰਨ ’ਚ ਬੁਰੀ ਤਰ੍ਹਾਂ ਅਸਫਲ ਰਹੇ ਹਨ।

ਪਾਰਟੀ ਦੇ ਸੰਗਠਨ ਜਰਨਲ ਸਕੱਤਰ ਕੇ. ਸੀ. ਵੇਣੁਗੋਪਾਲ ਨੇ ਕੁੱਝ ਖਬਰਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪੁਲਾੜ ਵਿਭਾਗ ਦੇ ਬਜਟ ’ਚ ਕਟੌਤੀ ਕੀਤੀ ਗਈ ਅਤੇ ‘ਐੱਚ. ਈ. ਸੀ.’ (ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ) ਇੰਜੀਨੀਅਰਾਂ ਨੂੰ ਕਈ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਦੂਜੇ ਪਾਸੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਸਰੋ ਦੇ ਮੁਖੀ ਐੱਸ. ਸੋਮਨਾਥ ਨੂੰ ਪੱਤਰ ਲਿਖ ਕੇ ਚੰਦਰਮਾ ਦੀ ਸਤ੍ਹਾ ’ਤੇ ਚੰਦਰਯਾਨ-3 ਦੀ ਸਫਲ ‘ਲੈਂਡਿੰਗ’ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News