ਅਗਲੇ ਸਾਲ ਹੋ ਸਕਦਾ ਹੈ ਚੰਦਰਯਾਨ-3 ਦਾ ਪ੍ਰੀਖਣ

01/01/2020 3:43:07 PM

ਬੈਂਗਲੁਰੂ— ਇਸਰੋ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ ਤੀਜੇ ਚੰਦਰਮਾ ਮਿਸ਼ਨ ਚੰਦਰਯਾਨ-3 'ਤੇ ਕੰਮ ਚੱਲ ਰਿਹਾ ਹੈ ਅਤੇ ਪ੍ਰੀਖਣ ਅਗਲੇ ਸਾਲ ਤੱਕ ਲਈ ਟਲ ਸਕਦਾ ਹੈ। ਇਸ ਐਲਾਨ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਭਾਰਤ 2020 'ਚ ਚੰਦਰਯਾਨ-3 ਦਾ ਪ੍ਰੀਖਣ ਕਰੇਗਾ। ਇੱਥੇ ਇਕ ਪੱਤਰਕਾਰ ਸੰਮੇਲਨ 'ਚ ਇਸਰੋ ਚੀਫ ਕੇ. ਸੀਵਾਨ ਨੇ ਕਿਹਾ ਕਿ ਤੀਜੇ ਚੰਦਰਯਾਨ ਮਿਸ਼ਨ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਸਹੀ ਢੰਗ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ 'ਚ ਪਹਿਲੇ ਦੀ ਤਰ੍ਹਾਂ ਲੈਂਡਰ, ਰੋਵਰ ਅਤੇ ਇਕ ਪ੍ਰੋਪਲਸ਼ਨ ਮੋਡਿਊਲ ਹੋਵੇਗਾ। ਪ੍ਰਾਜੈਕਟ ਦੀ ਲਾਗਤ 'ਤੇ ਸੀਵਾਨ ਨੇ ਕਿਹਾ,''ਇਸ ਮਿਸ਼ਨ 'ਤੇ 250 ਕਰੋੜ ਰੁਪਏ ਦਾ ਖਰਚ ਆਏਗਾ।'' ਉਨ੍ਹਾਂ ਨੇ ਕਿਹਾ ਕਿ ਚੰਦਰਯਾਨ-3 ਦਾ ਪ੍ਰੀਖਣ ਅਗਲੇ ਸਾਲ ਤੱਕ ਲਈ ਟਲ ਸਕਦਾ ਹੈ।

ਉੱਥੇ ਹੀ ਇਸਰੋ ਨੇ ਬੁੱਧਵਾਰ ਨੂੰ ਕਿਹਾ ਕਿ ਮਹੱਤਵਪੂਰਨ 'ਗਗਨਯਾਨ' ਮਿਸ਼ਨ ਲਈ ਪੁਲਾੜ ਯਾਤਰੀਆਂ ਨੂੰ ਟਰੇਨਿੰਗ ਦੇਣ ਦੀ ਸ਼ੁਰੂਆਤ ਰੂਸ 'ਚ ਜਨਵਰੀ ਦੇ ਤੀਜੇ ਹਫ਼ਤੇ ਤੋਂ ਕੀਤੀ ਜਾਵੇਗੀ। ਸੀਵਾਨ ਨੇ ਦੱਸਿਆ ਕਿ ਇਸ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਦੀ ਟਰੇਨਿੰਗ ਇਸੇ ਮਹੀਨੇ ਦੇ ਤੀਜੇ ਹਫ਼ਤੇ ਰੂਸ 'ਚ ਸ਼ੁਰੂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਚੰਦਰਯਾਨ-3 ਅਤੇ ਗਗਨਯਾਨ ਨਾਲ ਜੁੜਿਆ ਕੰਮ ਨਾਲ-ਨਾਲ ਚੱਲ ਰਿਹਾ ਹੈ। ਇਸਰੋ ਚੀਫ ਨੇ ਚੇਨਈ ਦੇ ਉਸ ਇੰਜੀਨੀਅਰ ਦੀ ਵੀ ਤਾਰੀਫ਼ ਕੀਤੀ, ਜਿਸ ਨੇ ਚੰਦਰਮਾ 'ਤੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਪਤਾ ਲਗਾਇਆ ਸੀ।


DIsha

Content Editor

Related News