ਭਾਰਤ ਅਗਲੇ ਸਾਲ ਚੰਦਰਮਾ ’ਤੇ ‘ਸਾਫਟ ਲੈਂਡਿੰਗ’ ਦਾ ਮੁੜ ਕਰ ਸਕਦਾ ਹੈ ਯਤਨ
Thursday, Nov 14, 2019 - 07:34 PM (IST)
ਬੇਂਗਲੂਰੁ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਭਾਵ ਵੀਰਵਾਰ ਕਿਹਾ ਕਿ ਭਾਰਤ ਅਗਲੇ ਸਾਲ ਨਵੰਬਰ ’ਚ ਚੰਦਰਮਾ ’ਤੇ ਇਕ ਵਾਰ ਮੁੜ ‘ਸਾਫਟ ਲੈਂਡਿੰਗ’ ਦਾ ਯਤਨ ਕਰ ਸਕਦਾ ਹੈ। 2 ਮਹੀਨੇ ਪਹਿਲੇ 7 ਸਤੰਬਰ ਨੂੰ ਚੰਦਰਮਾ ’ਤੇ ‘ਸਾਫਟ ਲੈਂਡਿੰਗ’ ਦਾ ਯਤਨ ਫੇਲ ਹੋ ਗਿਆ ਸੀ।
ਇਸਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਕਮੇਟੀ ਨੂੰ ਅਗਲੇ ਸਾਲ ਦੇ ਅੰਤ ਤੋਂ ਪਹਿਲਾਂ ਮਿਸ਼ਨ ਦੀ ਤਿਆਰੀ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਨਵੰਬਰ 2020 ’ਚ ਚੰਦਰਯਾਨ ਨੂੰ ਮੁੜ ਚੰਦਰਮਾ ’ਤੇ ਭੇਜੇ ਜਾਣ ਲਈ ਜ਼ੋਰਦਾਰ ਯਤਨ ਕੀਤੇ ਜਾਣਗੇ। ਇਸ ਵਾਰ ਜੋ ਕਮੀਆਂ ਰਹਿ ਗਈਆਂ ਸਨ, ਨੂੰ ਦੂਰ ਕੀਤਾ ਜਾਏਗਾ।