ਰੋਵਰ 'ਪ੍ਰਗਿਆਨ' ਲੈਂਡਰ 'ਵਿਕਰਮ' ਤੋਂ ਨਿਕਲਿਆ ਬਾਹਰ, ਭਾਰਤ ਨੇ ਚੰਨ 'ਤੇ ਕੀਤੀ ਸੈਰ, ਵੇਖੋ ਪਹਿਲੀ ਤਸਵੀਰ

08/24/2023 10:01:39 AM

ਬੈਂਗਲੁਰੂ (ਭਾਸ਼ਾ) : ਚੰਨ ਦੀ ਸਤ੍ਹਾ 'ਤੇ ਪੁੱਜੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਬਾਹਰ ਨਿਕਲ ਆਇਆ ਹੈ ਅਤੇ ਇਹ ਹੁਣ ਚੰਨ੍ਹ ਦੀ ਸਤ੍ਹਾ ‘ਤੇ ਘੁੰਮੇਗਾ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ, "ਚੰਦਰਯਾਨ-3 ਰੋਵਰ: 'ਮੇਡ ਇਨ ਇੰਡੀਆ - ਮੇਡ ਫਾਰ ਮੂਨ। ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲ ਆਇਆ ਹੈ। ਭਾਰਤ ਨੇ ਕੀਤੀ ਚੰਨ੍ਹ 'ਤੇ ਸੈਰ !' ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ 'ਵਿਕਰਮ' ਤੋਂ ਰੋਵਰ 'ਪ੍ਰਗਿਆਨ' ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿੱਤੀ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 'ਵਿਕਰਮ' ਲੈਂਡਰ ਤੋਂ ਰੋਵਰ 'ਪ੍ਰਗਿਆਨ' ਦੇ ਸਫ਼ਲ ਬਾਹਰ ਆਉਣ 'ਤੇ ਇਸਰੋ ਟੀਮ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਹਿਮਾਚਲ: ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਮੌਤਾਂ, ਸ਼ਿਮਲਾ ਸਮੇਤ 6 ਜ਼ਿਲ੍ਹਿਆਂ 'ਚ 'ਰੈੱਡ ਅਲਰਟ'

PunjabKesari

'ਐਕਸ' (ਪਹਿਲਾਂ ਟਵਿੱਟਰ) 'ਤੇ ਆਪਣੀ ਪੋਸਟ ਵਿੱਚ ਉਨ੍ਹਾਂ ਕਿਹਾ, "ਮੈਂ 'ਵਿਕਰਮ' ਲੈਂਡਰ ਤੋਂ ਰੋਵਰ 'ਪ੍ਰਗਿਆਨ' ਦੇ ਸਫ਼ਲਤਾਪੂਰਵਕ ਬਾਹਰ ਆਉਣ 'ਤੇ ਇੱਕ ਵਾਰ ਫਿਰ ਇਸਰੋ ਟੀਮ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਵਿਕਰਮ ਦੀ ਲੈਂਡਿੰਗ ਤੋਂ ਕੁਝ ਘੰਟਿਆਂ ਬਾਅਦ ਇਸ ਦਾ ਬਾਹਰ ਆਉਣਾ ਚੰਦਰਯਾਨ 3 ਦੇ ਇਕ ਹੋਰ ਪੜਾਅ ਦੀ ਸਫ਼ਲਤਾ ਦਾ ਸੰਕੇਤ ਕਰਦਾ ਹੈ।" ਚੰਦਰਯਾਨ-3 ਦੇ ਲੈਂਡਰ 'ਵਿਕਰਮ' ਨੇ ਬੁੱਧਵਾਰ ਨੂੰ ਸ਼ਾਮ 6.04 ਵਜੇ ਨਿਰਧਾਰਤ ਸਮੇਂ 'ਤੇ ਚੰਦਰਮਾ ਦੀ ਸਤ੍ਹਾ 'ਤੇ ਛੂਹ ਲਿਆ, ਜਿਸ ਨਾਲ ਪੂਰਾ ਦੇਸ਼ ਜਸ਼ਨ ਵਿੱਚ ਡੁੱਬ ਗਿਆ। ਇਸਰੋ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 26 ਕਿਲੋਗ੍ਰਾਮ ਵਜ਼ਨ ਵਾਲੇ 6 ਪਹੀਆ ਰੋਵਰ ਨੂੰ ਲੈਂਡਰ ਦੇ ਅੰਦਰੋਂ ਚੰਨ ਦੀ ਸਤ੍ਹਾ 'ਤੇ ਉਸ ਦੇ ਇਕ ਹੋਰ ਪੈਨਲ ਨੂੰ ਰੈਂਪ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਬਾਹਰ ਕੱਢਿਆ ਜਾਵੇਗਾ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਦਾ ਕੁੱਲ ਭਾਰ 1,752 ਕਿਲੋਗ੍ਰਾਮ ਹੈ, ਜਿਨ੍ਹਾਂ ਨੂੰ ਚੰਨ ਦੇ ਵਾਤਾਵਰਣ ਦਾ ਅਧਿਐਨ ਕਰਨ ਦੇ ਉਦੇਸ਼ ਲਈ ਇੱਕ ਚੰਦਰ ਦਿਵਸ ਦੀ ਮਿਆਦ (ਲਗਭਗ 14 ਧਰਤੀ ਦਿਨ) ਤੱਕ ਸੰਚਾਲਨ ਕਰਨ ਲਈ ਤਿਆਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਤੇ ਮੁੜ ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ, ਭਾਖੜਾ ਤੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News