ਚੰਦਰਯਾਨ-3: ਰਾਸ਼ਟਰਪਤੀ ਨੇ ਰੋਵਰ ਨੂੰ ਲੈਂਡਰ ਤੋਂ ਸਫ਼ਲਤਾਪੂਰਵਕ ਬਾਹਰ ਕੱਢਣ ਲਈ ਇਸਰੋ ਨੂੰ ਦਿੱਤੀ ਵਧਾਈ

Thursday, Aug 24, 2023 - 12:32 PM (IST)

ਚੰਦਰਯਾਨ-3: ਰਾਸ਼ਟਰਪਤੀ ਨੇ ਰੋਵਰ ਨੂੰ ਲੈਂਡਰ ਤੋਂ ਸਫ਼ਲਤਾਪੂਰਵਕ ਬਾਹਰ ਕੱਢਣ ਲਈ ਇਸਰੋ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲੈਂਡਰ (ਵਿਕਰਮ) ਦੇ ਅੰਦਰੋਂ ਰੋਵਰ (ਪ੍ਰਗਿਆਨ) ਨੂੰ ਸਫ਼ਲਤਾਪੂਰਵਕ ਬਾਹਰ ਕੱਢਣ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਟੀਮ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੇ ਇਕ ਹੋਰ ਪੜਾਅ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਰਾਸ਼ਟਰਪਤੀ ਮੁਰਮੂ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਐਕਸ' 'ਤੇ ਕਿਹਾ ਕਿ ਮੈਂ ਆਪਣੇ ਦੇਸ਼ ਵਾਸੀਆਂ ਅਤੇ ਵਿਗਿਆਨੀਅਂ ਨਾਲ ਪੂਰੇ ਉਤਸ਼ਾਹ ਨਾਲ ਉਸ ਜਾਣਕਾਰੀ ਅਤੇ ਵਿਸ਼ਲੇਸ਼ਣ ਦੀ ਉਡੀਕ ਕਰ ਰਹੀ ਹਾਂ, ਜੇ ਪ੍ਰਗਿਆਨ ਹਾਸਲ ਕਰੇਗਾ ਅਤੇ ਚੰਦਰਮਾ ਬਾਰੇ ਸਾਡੇ ਗਿਆਨ 'ਚ ਵਾਧਾ ਕਰੇਗਾ।

ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ

PunjabKesari

ਇਸਰੋ ਦੇ ਤੀਜੇ ਚੰਨ ਮਿਸ਼ਨ ਚੰਦਰਯਾਨ-3 ਦੇ ਲੈਂਡ ਮੈਡਿਊਲ (LM) ਦੇ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਨਾਲ ਹੀ ਭਾਰਤ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ। ਇਸ ਨਾਲ ਭਾਰਤ ਚੰਨ ਦੀ ਸਤ੍ਹਾ 'ਤੇ ਕਦਮ ਰੱਖਣ ਵਾਲਾ ਚੌਥਾ ਦੇਸ਼ ਅਤੇ ਸਾਡੀ ਧਰਤੀ ਦੇ ਇਕਮਾਤਰ ਕੁਦਰਤੀ ਸੈਟੇਲਾਈਟ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਰਾਸ਼ਟਰਪਤੀ ਨੇ ਕਿਹਾ, ''ਮੈਂ ਇਕ ਵਾਰ ਫਿਰ ਲੈਂਡਰ 'ਵਿਕਰਮ' ਦੇ ਅੰਦਰੋਂ ਰੋਵਰ 'ਪ੍ਰਗਿਆਨ' ਨੂੰ ਸਫਲਤਾਪੂਰਵਕ ਕੱਢਣ ਲਈ ਇਸਰੋ ਟੀਮ ਅਤੇ ਸਾਥੀ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਚੰਦਰਮਾ ਦੀ ਸਤ੍ਹਾ 'ਤੇ 'ਵਿਕਰਮ' ਦੇ ਉਤਰਨ ਤੋਂ ਕੁਝ ਘੰਟਿਆਂ ਬਾਅਦ ਰੋਵਰ ਦਾ ਬਾਹਰ ਨਿਕਲਣਾ ਚੰਦਰਯਾਨ-3 ਦੇ ਇਕ ਹੋਰ ਪੜਾਅ ਦੀ ਸਫਲਤਾ ਨੂੰ ਦਰਸਾਉਂਦਾ ਹੈ।


author

Tanu

Content Editor

Related News