''ਚੰਦਰਯਾਨ-2'' ਨੇ ਚੰਨ ''ਤੇ ਪਾਣੀ ਦੇ ਕਣਾਂ ਦੀ ਮੌਜੂਦਗੀ ਦਾ ਪਤਾ ਲਗਾਇਆ

Thursday, Aug 12, 2021 - 04:56 PM (IST)

''ਚੰਦਰਯਾਨ-2'' ਨੇ ਚੰਨ ''ਤੇ ਪਾਣੀ ਦੇ ਕਣਾਂ ਦੀ ਮੌਜੂਦਗੀ ਦਾ ਪਤਾ ਲਗਾਇਆ

ਨਵੀਂ ਦਿੱਲੀ- ਭਾਰਤ ਦੇ ਦੂਜੇ ਚੰਦਰ ਮਿਸ਼ਨ 'ਚੰਦਰਯਾਨ-2' ਨੇ ਚੰਦਰਮਾ 'ਤੇ ਪਾਣੀ ਦੇ ਕਣਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਮਿਸ਼ਨ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਇਹ ਖ਼ੁਲਾਸਾ ਹੋਇਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਪ੍ਰਧਾਨ ਏ.ਐੱਸ. ਕਿਰਨ ਕੁਮਾਰ ਦੇ ਸਹਿਯੋਗ ਨਾਲ ਲਿਖੇ ਗਏ ਇਕ ਖੋਜ ਪੱਤਰ 'ਚ ਕਿਹਾ ਗਿਆ ਹੈ ਕਿ 'ਚੰਦਰਯਾਨ-2' 'ਚ ਲੱਗੇ ਉਪਕਰਣਾਂ 'ਚ ਇਮੇਜਿੰਗ ਇਨਫ੍ਰਾਰੇਡ ਸਪੈਕਟ੍ਰੋਮੀਟਰ' (ਆਈ.ਆਈ.ਆਰ.ਐੱਸ.) ਨਾਮ ਦਾ ਇਕ ਉਪਕਰਣ ਵੀ ਹੈ, ਜੋ ਗਲੋਬਲ ਵਿਗਿਆਨੀ ਅੰਕੜਾ ਪ੍ਰਾਪਤ ਕਰਨ ਲਈ 100 ਕਿਲੋਮੀਟਰ ਦੀ ਇਕ ਧਰੁਵੀ ਪੰਧ ਨਾਲ ਸੰਬੰਧਤ ਕੰਮ ਕਰ ਰਿਹਾ ਹੈ। 'ਕਰੰਟ ਸਾਇੰਸ' ਮੈਗਜ਼ੀਨ 'ਚ ਛਪੇ ਪੱਤਰ 'ਚ ਕਿਹਾ ਗਿਆ ਹੈ,''ਆਈ.ਆਈ.ਆਰ.ਐੱਸ. ਤੋਂ ਮਿਲੀ ਸ਼ੁਰੂਆਤੀ ਡਾਟਾ ਨਾਲ ਚੰਦਰਮਾ 'ਤੇ 29 ਡਿਗਰੀ ਉੱਤਰੀ ਅਤੇ 62 ਡਿਗਰੀ ਉੱਤਰੀ ਵਿਥਕਾਰ ਦਰਮਿਆਨ ਵਿਆਪਕ ਜਲਯੋਜਨ ਅਤੇ ਮਿਸ਼ਰਿਤ ਹਾਈਡ੍ਰੋਕਸਿਲ (ਓ.ਐੱਚ.) ਅਤੇ ਪਾਣੀ (ਐੱਚ2ਓ) ਕਣਾਂ ਦੀ ਮੌਜੂਦਗੀ ਸਪੱਸ਼ਟ ਰੂਪ ਨਾਲ ਦਿਖਾਈ ਦਿੰਦੀ ਹੈ।''

ਇਹ ਵੀ ਪੜ੍ਹੋ : ਮਾਸੂਮ ਪੁੱਤਰ ਪੜ੍ਹਾਈ 'ਚ ਨਹੀਂ ਦਿੰਦਾ ਸੀ ਧਿਆਨ, ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ

ਇਸ 'ਚ ਕਿਹਾ ਗਿਆ ਹੈ ਕਿ ਪਲੇਜਿਓਕਲੇਸ ਪ੍ਰਚੂਰ ਚੱਟਾਨਾਂ 'ਚ ਚੰਦਰਮਾ ਦੇ ਹਨ੍ਹੇਰੇ ਨਾਲ ਭਰੇ ਮੈਦਾਨੀ ਇਲਾਕਿਆਂ ਦੀ ਤੁਲਨਾ 'ਚ ਵੱਧ ਓ.ਐੱਚ. (ਹਾਈਡ੍ਰੋਕਸਿਲ) ਜਾਂ ਐੱਚ2ਓ (ਜਲ) ਕਣ ਪਾਏ ਗਏ ਹਨ। 'ਚੰਦਰਯਾਨ-2' ਤੋਂ ਭਾਵੇਂ ਹੀ ਮਨਚਾਹੇ ਨਤੀਜੇ ਨਾ ਮਿਲੇ ਹੋਣ ਪਰ ਇਸ ਨਾਲ ਸੰਬੰਧ ਇਹ ਘਟਨਾਕ੍ਰਮ ਕਾਫ਼ੀ ਮਾਇਨੇ ਰੱਖਦਾ ਹੈ। ਭਾਰਤ ਨੇ ਆਪਣੇ ਦੂਜੇ ਚੰਦਰ ਮਿਸ਼ਨ 'ਚੰਦਰਯਾਨ-2' ਨੂੰ 22 ਜੁਲਾਈ 2019 ਨੂੰ ਚੰਨ ਲਈ ਰਵਾਨਾ ਕੀਤਾ ਸੀ। ਹਾਲਾਂਕ ਇਸ 'ਚ ਲੱਗਾ ਲੈਂਡਰ 'ਵਿਕਰਮ' ਉਸੇ ਸਾਲ 7  ਸਤੰਬਰ ਨੂੰ ਤੈਅ ਯੋਜਨਾ ਦੇ ਅਨੁਰੂਪ ਚੰਨ ਦੇ ਦੱਖਣੀ ਧਰੁਵ ਖੇਤਰ 'ਚ 'ਸਾਫ਼ਟ ਲੈਡਿੰਗ' ਕਰਨ 'ਚ ਸਫ਼ਲ ਨਹੀਂ ਰਿਹਾ, ਜਿਸ ਕਾਰਨ ਪਹਿਲੀ ਹੀ ਕੋਸ਼ਿਸ਼ 'ਚ ਚੰਨ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣਨ ਦਾ ਭਾਰਤ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। 'ਚੰਦਰਯਾਨ-2' ਦੇ ਲੈਂਡਰ ਦੇ ਅੰਦਰ 'ਪ੍ਰਗਿਆਨ' ਨਾਮ ਦਾ ਰੋਵਰ ਵੀ ਸਨ। ਮਿਸ਼ਨ ਦਾ ਆਰਬਿਟਰ ਹਾਲੇ ਵੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਇਹ ਦੇਸ਼ ਦੇ ਪਹਿਲੇ ਚੰਦਰ ਮਿਸ਼ਨ 'ਚੰਦਰਯਾਨ-2' ਨੂੰ ਅੰਕੜੇ ਭੇਜਦਾ ਰਿਹਾ ਹੈ, ਜਿਸ ਨੇ ਚੰਨ 'ਤੇ ਕਦੇ ਪਾਣੀ ਹੋਣ ਦੇ ਸਬੂਤ ਭੇਜੇ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News