ਚੰਦਰਬਾਬੂ ਨਾਇਡੂ ਦੀ ਪਤਨੀ ਦੀ ਜਾਇਦਾਦ ’ਚ 535 ਕਰੋੜ ਰੁਪਏ ਦਾ ਹੋਇਆ ਵਾਧਾ, ਜਾਣੋ ਵਜ੍ਹਾ
Sunday, Jun 09, 2024 - 11:36 AM (IST)
ਜਲੰਧਰ (ਇੰਟ.) - ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਵੱਲੋਂ ਸਥਾਪਿਤ ਇਕ ਕੰਪਨੀ ਨੇ ਜ਼ਬਰਦਸਤ ਮੁਨਾਫਾ ਕਮਾਇਆ ਹੈ। ਲੋਕ ਸਭਾ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਨਾਇਡੂ ਦੀ ਪਾਰਟੀ ਟੀ. ਡੀ. ਪੀ. ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਇਸ ਕੰਪਨੀ ਨੇ ਭਾਰੀ ਮੁਨਾਫ਼ਾ ਕਮਾਇਆ ਹੈ।
ਇਹ ਵੀ ਪੜ੍ਹੋ : Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ
ਪਿਛਲੇ ਪੰਜ ਦਿਨਾਂ ’ਚ ਹੈਰੀਟੇਜ ਫੂਡਜ਼ ਦੇ ਸ਼ੇਅਰਾਂ ਵਿਚ 55 ਫੀਸਦੀ ਦਾ ਉਛਾਲ ਆਇਆ ਹੈ। ਰਿਪੋਰਟ ਮੁਤਾਬਕ ਕੰਪਨੀ ’ਚ ਪ੍ਰਮੋਟਰ ਨਾਇਡੂ ਦੀ ਪਤਨੀ ਨਾਰਾ ਭੁਵਨੇਸ਼ਵਰੀ ਦੇ ਸ਼ੇਅਰਾਂ ’ਚ 535 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਚੋਣ ਨਤੀਜਿਆਂ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ 3 ਜੂਨ ਨੂੰ ਸਟਾਕ 424 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਹੈਰੀਟੇਜ ਫੂਡਜ਼ ਦੇ ਸ਼ੇਅਰ 661.25 ਰੁਪਏ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ : UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
ਕੰਪਨੀ ਦਾ ਕਈ ਸੂਬਿਆਂ ’ਚ ਫੈਲਿਆ ਹੈ ਕਾਰੋਬਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਚੰਦਰਬਾਬੂ ਨਾਇਡੂ ਨੇ 1992 ’ਚ ਹੈਰੀਟੇਜ ਫੂਡਜ਼ ਦੀ ਸਥਾਪਨਾ ਕੀਤੀ ਸੀ। ਕੰਪਨੀ ਦੀ ਵੈੱਬਸਾਈਟ ਇਸ ਨੂੰ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਜਨਤਕ-ਸੂਚੀਬੱਧ ਕੰਪਨੀਆਂ ਵਿਚੋਂ ਇਕ ਦੱਸਦੀ ਹੈ। ਇਸ ਦੇ ਦੋ ਕਾਰੋਬਾਰੀ ਭਾਗਾਂ ਵਿਚ ਡੇਅਰੀ ਅਤੇ ਨਵਿਆਉਣਯੋਗ ਊਰਜਾ ਸ਼ਾਮਲ ਹਨ।
ਇਹ ਵੀ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ 'ਚ ਆਏ ਰਾਕੇਸ਼ ਟਿਕੈਤ, ਆਖੀ ਇਹ ਵੱਡੀ ਗੱਲ
ਵਰਤਮਾਨ ’ਚ ਹੈਰੀਟੇਜ ਦੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਓਡਿਸ਼ਾ, ਦਿੱਲੀ ਐੱਨ. ਸੀ. ਆਰ., ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਮਾਰਕੀਟ ਮੌਜੂਦਗੀ ਹੈ। ਅੰਕੜਿਆਂ ਮੁਤਾਬਕ ਨਾਰਾ ਭੁਵਨੇਸ਼ਵਰੀ ਕੰਪਨੀ ਦੀ ਚੋਟੀ ਦੀ ਸ਼ੇਅਰਧਾਰਕ ਹੈ। ਉਸ ਕੋਲ 2,26,11,525 ਸ਼ੇਅਰ ਹਨ।
ਨਾਇਡੂ ਦੇ ਬੇਟੇ ਨਾਰਾ ਲੋਕੇਸ਼ ਕੋਲ ਵੀ ਹੈਰੀਟੇਜ ਫੂਡਜ਼ ਦੇ 1,00,37,453 ਸ਼ੇਅਰ ਹਨ। ਸ਼ੇਅਰਾਂ ’ਚ ਵਾਧੇ ਤੋਂ ਬਾਅਦ ਲੋਕੇਸ਼ ਦੀ ਕੁਲ ਸੰਪਤੀ ’ਚ ਵੀ 237.8 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਤੁਰੰਤ ਬਾਅਦ ਪਾਰਟੀ ਨੂੰ ਜ਼ਬਰਦਸਤ ਲੀਡ ਮਿਲਣੀ ਸ਼ੁਰੂ ਹੋ ਗਈ। ਟੀ. ਡੀ. ਪੀ. ਨੇ 17 ਸੀਟਾਂ ’ਤੇ ਚੋਣ ਲੜੀ ਅਤੇ 16 ’ਤੇ ਜਿੱਤ ਹਾਸਲ ਕੀਤੀ ਅਤੇ ਐੱਨ. ਡੀ. ਏ. ਨੂੰ ਬਹੁਮਤ ਹਾਸਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : NDA ਬੈਠਕ 'ਚ PM ਮੋਦੀ ਨੇ CM ਯੋਗੀ ਦੀ ਪਿੱਠ ਥਾਪੜੀ, ਕੈਮਰੇ 'ਚ ਕੈਦ ਹੋਇਆ ਅਹਿਮ 'ਪਲ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8