ਚੰਦਰਬਾਬੂ ਨਾਇਡੂ ਦੀ ਹਰਸਿਮਰਤ ਨਾਲ ਮੁਲਾਕਾਤ

Wednesday, Apr 04, 2018 - 10:36 AM (IST)

ਨਵੀਂ ਦਿੱਲੀ— ਤੇਲੁਗੂ ਦੇਸ਼ਮ ਪਾਰਟੀ ਵੱਲੋਂ ਕੇਂਦਰ 'ਚ ਸੱਤਾਧਾਰੀ ਰਾਜਗ ਗਠਜੋੜ ਨਾਲੋਂ ਨਾਤਾ ਤੋੜ ਲੈਣ ਪਿੱਛੋਂ ਆਪਣੇ ਪਹਿਲੇ ਦਿੱਲੀ ਦੌਰੇ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮੰਗਲਵਾਰ ਨੂੰ ਕਾਂਗਰਸੀ ਨੇਤਾ ਵੀਰੱਪਾ ਮੋਇਲੀ, ਐੱਨ.ਸੀ.ਪੀ. ਨੇਤਾ ਸ਼ਰਦ ਪਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਅਤੇ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨਾਲ ਮੁਲਾਕਾਤ ਕੀਤੀ। ਸੰਸਦ ਦੇ ਕੇਂਦਰੀ ਹਾਲ ਵਿਚ ਹੋਈ ਇਸ ਮੁਲਾਕਾਤ ਮਕਸਦ ਤੇਲੁਗੂ ਦੇਸ਼ਮ ਪਾਰਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਲਈ ਹਮਾਇਤ ਇਕੱਠੀ ਕਰਨੀ ਸੀ। 
ਮੁੱਖ ਮੰਤਰੀ ਦੀ ਮੀਡੀਆ ਇਕਾਈ ਵੱਲੋਂ ਜਾਰੀ ਬਿਆਨ ਅਨੁਸਾਰ ਨਾਇਡੂ ਦੇ ਫਾਰੂਕ ਅਬਦੁੱਲਾ, ਤ੍ਰਿਣਮੂਲ ਆਗੂ ਸੁਦੀਪ ਬੰਦੋਪਾਧਿਆਏ, ਸੀ.ਪੀ.ਆਈ. ਨੇਤਾ ਡੀ. ਰਾਜਾ ਅਤੇ ਹੋਰਨਾ ਆਗੂਆਂ ਨਾਲ ਵੀ ਮੁਲਾਕਾਤ ਕੀਤੀ।


Related News