ਚੰਦਰਬਾਬੂ ਨਾਇਡੂ ਦੇ ਭਰਾ ਦੀ ਸਿਹਤ ਵਿਗੜੀ,  ਹਸਪਤਾਲ ''ਚ ਕਰਵਾਏ ਗਏ ਦਾਖ਼ਲ

Saturday, Nov 16, 2024 - 03:25 PM (IST)

ਚੰਦਰਬਾਬੂ ਨਾਇਡੂ ਦੇ ਭਰਾ ਦੀ ਸਿਹਤ ਵਿਗੜੀ,  ਹਸਪਤਾਲ ''ਚ ਕਰਵਾਏ ਗਏ ਦਾਖ਼ਲ

ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਭਰਾ ਰਾਮਮੂਰਤੀ ਨਾਇਡੂ ਦੀ ਸਿਹਤ ਵਿਗੜਨ ਤੋਂ ਬਾਅਦ ਹੈਦਰਾਬਾਦ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀਮਾਰੀ ਕਾਰਨ ਰਾਮਮੂਰਤੀ ਦਾ ਪਿਛਲੇ ਇਕ ਹਫਤੇ ਤੋਂ ਹੈਦਰਾਬਾਦ ਦੇ ਏ. ਆਈ. ਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਰਾਮਮੂਰਤੀ ਨਾਇਡੂ ਨੇ 1994 ਤੋਂ 1999 ਤੱਕ ਤੇਲਗੂ ਦੇਸ਼ਮ ਪਾਰਟੀ ਲਈ ਚੰਦਰਗਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਵਜੋਂ ਸੇਵਾ ਕੀਤੀ।

ਰਾਮਮੂਰਤੀ ਦੀ ਵਿਗੜਦੀ ਸਿਹਤ ਬਾਰੇ ਜਾਣਨ ਤੋਂ ਬਾਅਦ ਨਾਇਡੂ ਸ਼ਨੀਵਾਰ ਸਵੇਰੇ ਵਿਧਾਨ ਸਭਾ ਤੋਂ ਹੈਦਰਾਬਾਦ ਲਈ ਰਵਾਨਾ ਹੋਏ। ਅਧਿਕਾਰਤ ਸੂਤਰਾਂ ਨਾਇਡੂ ਜੋ ਫ਼ਿਲਹਾਲ ਦਿੱਲੀ ਦੇ ਦੌਰੇ 'ਤੇ ਹਨ, ਸੂਬਾਈ ਚੋਣ ਮੁਹਿੰਮ ਵਿਚ ਹਿੱਸਾ ਲੈਣ ਲਈ ਅੱਜ ਮਹਾਰਾਸ਼ਟਰ ਲਈ ਰਵਾਨਾ ਹੋਣ ਵਾਲੇ ਸਨ। ਮੁੱਖ ਮੰਤਰੀ ਦੇ ਭਰਾ ਰਾਮਮੂਰਤੀ ਦੀ ਵਿਗੜਦੀ ਸਿਹਤ ਦੀਆਂ ਖ਼ਬਰਾਂ ਮਗਰੋਂ ਉਮੀਦ ਹੈ ਕਿ ਉਹ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਕੇ ਹੈਦਰਾਬਾਦ ਜਾਣਗੇ। 


author

Tanu

Content Editor

Related News