ਹਿਮਾਚਲ ਪ੍ਰਦੇਸ਼ 'ਚ 'ਚਾਹਵਾਲਾ' ਲੜੇਗਾ ਵਿਧਾਨ ਸਭਾ ਚੋਣ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

Saturday, Oct 22, 2022 - 10:38 AM (IST)

ਸ਼ਿਮਲਾ (ਵਾਰਤਾ)- ਸ਼ਿਮਲਾ 'ਚ ਇਕ ਚਾਹ ਦੀ ਦੁਕਾਨ ਵਾਲੇ ਸੰਜੇ ਸੂਦ ਨੇ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸ਼ਿਮਲਾ ਸ਼ਹਿਰੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਸੂਦ ਨੇ ਭਾਜਪਾ ਮੰਤਰੀ ਸੁਦੇਸ਼ ਭਾਰਦਵਾਜ ਦੀ ਜਗ੍ਹਾ ਲਈ, ਜਿਨ੍ਹਾਂ ਨੇ ਲਗਾਤਾਰ 4 ਵਾਰ ਸ਼ਿਮਲਾ ਸ਼ਹਿਰੀ ਸੀਟ ਤੋਂ ਚੋਣ ਲੜੀ ਹੈ। ਭਾਰਦਵਾਜ ਹੁਣ ਕਸੁੰਪਟੀ ਤੋਂ ਵਿਧਾਨ ਸਭਾ ਚੋਣ ਲੜਨਗੇ। ਸੂਦ ਨੇ ਕਿਹਾ,''ਸ਼ਿਮਲਾ ਸ਼ਹਿਰੀ ਸੀਟ ਤੋਂ ਮੇਰੇ ਵਰਗੇ ਛੋਟੇ ਵਰਕਰ ਨੂੰ ਮੈਦਾਨ 'ਚ ਉਤਾਰਨ ਲਈ ਮੈਂ ਆਪਣੀ ਪਾਰਟੀ ਦਾ ਧੰਨਵਾਦੀ ਹਾਂ। ਸਾਡੇ ਮੰਤਰੀ (ਸੁਦੇਸ਼ ਭਾਰਦਵਾਜ) ਨੂੰ ਕਸੁੰਪਟੀ ਤੋਂ ਟਿਕਟ ਦਿੱਤਾ ਗਿਆ ਹੈ। ਉਹ ਆਪਣੀ ਸੀਟ ਜਿੱਤਣਗੇ ਅਤੇ ਮੇਰੀ ਸੀਟ ਜਿੱਤਣ 'ਚ ਵੀ ਮੇਰੀ ਮਦਦ ਕਰਨਗੇ।'' ਸੂਦ 1991 ਤੋਂ ਆਪਣੀ ਚਾਹ ਦੀ ਦੁਕਾਨ ਚੱਲਾ ਰਹੇ ਹਨ। ਪਹਿਲਾਂ ਉਹ ਬੱਸ ਸਟੈਂਡ 'ਤੇ ਅਖ਼ਬਾਰ ਵੇਚਦੇ ਸਨ।

ਸ਼ਿਮਲਾ ਅਰਬਨ ਵਰਗੀ ਹੌਟ ਸੀਟ ਤੋਂ ਚੋਣ ਲੜਾਉਣ ਲਈ ਭਾਜਪਾ ਦਾ ਧੰਨਵਾਦ

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਸੂਦ ਨੇ ਕਿਹਾ,''ਮੈਂ ਬੇਹੱਦ ਧੰਨਵਾਦੀ ਹਾਂ ਕਿ ਭਾਜਪਾ ਨੇ ਮੈਨੂੰ ਸ਼ਿਮਲਾ ਅਰਬਨ ਵਰਗੀ ਹੌਟ ਸੀਟ ਤੋਂ ਚੋਣ ਲੜਨ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮੈਂ 8ਵੇਂ ਆਸਮਾਨ 'ਤੇ ਹਾਂ, ਕਿਉਂਕਿ ਇਹ ਮੇਰੇ ਵਰਗੇ ਛੋਟੇ ਵਰਕਰ ਲਈ ਅਸਲ 'ਚ ਇਕ ਵੱਡਾ ਸਨਮਾਨ ਹੈ।'' ਆਪਣੇ ਪਿਛੋਕੜ ਬਾਰੇ ਦੱਸਦੇ ਹੋਏ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਅਤੇ ਸੰਸਕ੍ਰਿਤੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਤੋਂ ਆਈ ਹੈ। ਉਨ੍ਹਾਂ ਕਿਹਾ ਕਿ ਉਹ ਅਖ਼ਬਾਰ ਵੇਚ ਕੇ ਕਾਲਜ ਦਾ ਖਰਚ ਉਠਾ ਸਕਦੇ ਹਨ ਅਤੇ ਇਹੀ ਉਹ ਸਮਾਂ ਸੀ, ਜਦੋਂ ਉਨ੍ਹਾਂ ਨੂੰ 'ਵਿਦਿਆਰਥੀ ਪ੍ਰੀਸ਼ਦ) 'ਚ ਕੰਮ ਕਰਨ ਦਾ ਮੌਕਾ ਮਿਲਿਆ। 

PunjabKesari

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਹੈਲੀਕਾਪਟਰ ਹਾਦਸਾ : 4 ਫ਼ੌਜੀਆਂ ਦੀਆਂ ਲਾਸ਼ਾਂ ਮਿਲੀਆਂ

1980 ਤੋਂ ਭਾਜਪਾ ਲਈ ਕਰ ਰਿਹਾ ਹਾਂ ਕੰਮ

ਸੂਦ ਨੇ ਕਿਹਾ,''ਮੈਂ 5 ਸਾਲ ਤੱਕ ਵਿਦਿਆਰਥੀ ਪ੍ਰੀਸ਼ਦ 'ਚ ਕੰਮ ਕੀਤਾ ਪਰ ਵਿੱਤੀ ਮੁੱਦਿਆਂ ਕਾਰਨ ਮੈਂ ਇਸ ਲਈ ਅੱਗੇ ਕੰਮ ਨਹੀਂ ਕਰ ਸਕਿਆ। ਫਿਰ ਮੈਂ ਬਾਅਦ 'ਚ 2 ਸਾਲ ਤੱਕ ਇਕ ਮੈਡੀਕਲ ਪ੍ਰਤੀਨਿਧੀ ਵਜੋਂ ਕੰਮ ਕੀਤਾ, ਜਿਸ ਤੋਂ ਬਾਅਦ ਮੈਂ 1991 'ਚ ਇਸ ਚਾਹ ਦੀ ਦੁਕਾਨ ਦੀ ਸਥਾਪਨਾ ਕੀਤੀ ਅਤੇ ਇਹ ਉਦੋਂ ਤੋਂ ਮੇਰਾ ਕੰਮ ਵਾਲਾ ਸਥਾਨ ਹੈ। ਮੈਂ ਇਸ ਦੁਕਾਨ ਤੋਂ ਆਪਣੇ ਪਰਿਵਾਰ ਅਤੇ ਉਨ੍ਹਾਂ ਦੇ ਖਰਚਿਆਂ ਨੂੰ ਸੰਭਾਲਦਾਂ ਹਾਂ।'' ਸੂਦ ਨੇ ਕਿਹਾ,''ਮੈਂ ਇਕ ਰਾਜਨੀਤਕ ਪਿਛੋਕੜ ਤੋਂ ਨਹੀਂ ਆਉਂਦਾ ਹਾਂ ਪਰ ਸੇਵਾ ਲਈ ਇਕ ਬਹੁਤ ਹੀ ਉੱਚ ਭਾਵਨਾ ਹੈ ਅਤੇ ਇਹੀ ਕਾਰਨ ਹੈ ਕਿ ਮੈਂ 1977 'ਚ ਜਨਤਾ ਪਾਰਟੀ ਦੇ ਬਲਾਕ੍ਰਮ ਕਸ਼ਯਪ ਲਈ ਬੂਥ 'ਤੇ ਬੈਠਾ ਸੀ, ਜੋਂ ਮੈਂ ਸਕੂਲ 'ਚ ਸੀ ਅਤੇ ਭਾਜਪਾ ਦੇ ਗਠਨ ਦੇ ਬਾਅਦ ਤੋਂ 1980 'ਚ ਮੈਂ ਇਸ ਲਈ ਕੰਮ ਕਰ ਰਿਹਾ ਹਾਂ।'' 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮਹਿਬੂਬਾ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ

PunjabKesari

ਗਰੀਬ ਪਰਿਵਾਰ ਤੋਂ ਹੋਣ ਦੇ ਬਾਵਜੂਦ ਦਿਲ 'ਚ ਹਮੇਸ਼ਾ ਰਹੀ ਸੇਵਾ ਦੀ ਭਾਵਨਾ

ਗਰੀਬ ਪਰਿਵਾਰ ਤੋਂ ਹੋਣ ਦੇ ਬਾਵਜੂਦ ਸੂਦ ਨੇ ਕਿਹਾ ਕਿ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਸੇਵਾ ਦੀ ਭਾਵਨਾ ਰਹੀ ਹੈ। ਸੂਦ ਨੇ ਦੱਸਿਆ ਕਿ ਸ਼ਿਮਲਾ ਮੰਡਲ ਦੇ ਉੱਪ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਸ਼ਿਮਲਾ ਮੰਡਲ ਸ਼ਹਿਰੀ ਦੇ ਪਾਰਟੀ ਜਨਰਲ ਸਕੱਤਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹੇ ਦਾ ਮੀਡੀਆ ਇੰਚਾਰਜ ਬਣਾਇਆ ਗਿਆ ਸੀ। ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਵੋਟਿੰਗ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਭਾਜਪਾ ਨੇ ਬੁੱਧਵਾਰ ਨੂੰ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਸੂਬੇ 'ਚ 68 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 44 ਸੀਟਾਂ ਜਿੱਤੀਆਂ ਸਨ, ਜਦੋਂ ਕਿ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News