Navratri 2021 :ਜਾਣੋਂ ਕਿਉਂ ਕੀਤਾ ਜਾਂਦਾ ਹੈ ‘ਕੰਜਕ ਪੂਜਨ’? ਕੀ ਹੈ ਕੰਜਕਾਂ ਬਿਠਾਉਣ ਦਾ ਮਹੱਤਵ
Tuesday, Apr 20, 2021 - 10:20 AM (IST)
ਜਲੰਧਰ (ਬਿਊਰੋ) - ਚੇਤ ਦੇ ਨਰਾਤੇ ਚੱਲ ਰਹੇ ਹਨ ਅਤੇ ਅੱਜ ਚੇਤ ਦਾ ਛੇਵਾਂ ਨਰਾਤਾ ਹੈ। ਅੱਜ ਦੇ ਦਿਨ ਮਾਂ ਕਾਤਿਆਇਨੀ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ 9 ਦਿਨਾਂ ਤਕ ਚੱਲਦੇ ਹਨ। ਇਸ ਪੁਰਬ ਦੀ ਅਸ਼ਟਮੀ ਤੇ ਨੌਮੀ ਤਿਥੀ ਵਾਲੇ ਦਿਨ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ 'ਚ ਕੰਜਕ ਪੂਜਨ ਦਾ ਬਹੁਤ ਖ਼ਾਸ ਮਹੱਤਲ ਹੁੰਦਾ ਹੈ। ਅਸਲ ਵਿਚ ਛੋਟੀਆਂ ਬੱਚੀਆਂ ਨੂੰ ਮਾਂ ਦਾ ਸਰੂਪ ਮੰਨਿਆ ਜਾਂਦਾ ਹੈ। ਅਜਿਹੇ ਵਿਚ ਅਸ਼ਟਮੀ ਤੇ ਨੌਮੀ ਤਰੀਕ ਵਾਲੇੰ ਦਿਨ ਤਿੰਨ ਤੋਂ ਨੌਂ ਸਾਲ ਦੀਆਂ ਬੱਚੀਆਂ ਦੀ ਪੂਜਾ ਕਰਨ ਦਾ ਰਿਵਾਜ ਹੈ। ਧਰਮ ਗ੍ਰੰਥਾਂ ਅਨੁਸਾਰ 3 ਤੋਂ ਲੈ ਕੇ 9 ਸਾਲ ਤੱਕ ਦੀਆਂ ਬੱਚੀਆਂ ਨੂੰ ਮਾਂ ਦਾ ਸਾਕਸ਼ਾਤ ਸਰੂਪ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਨਰਾਤੇ ਦੇ ਦਿਨਾਂ ’ਚ ਕੰਜਕਾਂ ਪੂਜਣ ਦਾ ਮਹੱਤਵ ਕੀ ਹੈ। ਇਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਕਾਰਨ ਕੀਤਾ ਜਾਂਦਾ ਹੈ ਕੰਜਕ ਪੂਜਨ
ਦੇਵੀ ਪੁਰਾਣ ਮੁਤਾਬਕ ਇੰਦਰ ਨੇ ਜਦੋਂ ਬ੍ਰਹਮਾ ਜੀ ਤੋਂ ਭਗਵਤੀ ਨੂੰ ਖੁਸ਼ ਕਰਨ ਦਾ ਤਰੀਕਾ ਪੁੱਛਿਆ ਤਾਂ ਉਨ੍ਹਾਂ ਸਰਬੋਤਮ ਵਿਧੀ ਦੇ ਰੂਪ ਵਿੱਚ ਛੋਟੀ ਉਮਰ ਦੀਆਂ ਕੁੜੀਆਂ ਦਾ ਪੂਜਨ ਦੱਸਿਆ। ਨੌਂ ਕੁਆਰੀਆਂ ਕੁੜੀਆਂ ਤੇ ਇਕ ਮੁੰਡੇ ਨੂੰ ਘਰ ਬੁਲਾ ਕੇ ਉਨ੍ਹਾਂ ਦੇ ਪੈਰ ਧੁਆ ਕੇ ਰੋਲੀ-ਕੁਮਕਮ ਲਗਾ ਕੇ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੱਪੜੇ, ਗਹਿਣੇ, ਫਲ਼, ਪਕਵਾਨ ਤੇ ਅੰਨ ਆਦਿ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਨੌਮੀ ਵਾਲੇ ਦਿਨ 9 ਕੰਜਕਾਂ ਦੀ ਪੂਜਾ ਦਾ ਮਹੱਤਵ
ਨੌਮੀ ਵਾਲੇ ਦਿਨ 9 ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਕੰਜਕ ਦੀ ਪੂਜਾ ਦਾ ਮਤਲਬ ਐਸ਼ਵਰਯ, ਦੋ ਦੀ ਪੂਜਾ ਨਾਲ ਮੁਕਤੀ, ਤਿੰਨ ਦੀ ਅਰਚਨਾ ਨਾਲ ਧਰਮ, ਅਰਥ ਤੇ ਕੰਮ, ਚਾਰ ਦੀ ਪੂਜਾ ਨਾਲ ਰਾਜਯੋਗ, ਪੰਜ ਦੀ ਪੂਜਾ ਨਾਲ ਵਿੱਦਿਆ, ਛੇ ਦੀ ਪੂਜਾ ਨਾਲ ਛੇ ਤਰ੍ਹਾਂ ਦੀਆਂ ਸਿੱਧੀਆਂ, ਸੱਤ ਨਾਲ ਰਾਜ, ਅੱਠ ਦੀ ਪੂਜਾ ਨਾਲ ਖੁਸ਼ਹਾਲੀ ਤੇ ਨੌਂ ਦੀ ਪੂਜਾ ਨਾਲ ਧਰਤੀ ਦੀ ਮਲਕੀਅਤ ਮਿਲਦੀ ਹੈ। ਲੋਕਾਂ ਵਲੋਂ ਕੀਤੇ ਗਏ ਸਾਰੇ ਸ਼ੁੱਭ ਕਾਰਜਾਂ ਦਾ ਫਲ਼ ਪ੍ਰਾਪਤ ਕਰਨ ਲਈ ਕੰਜਕ ਪੂਜਨ ਕੀਤਾ ਜਾਂਦਾ ਹੈ। ਛੋਟੀ ਉਮਰ ਦੀ ਕੁੜੀਆਂ ਦੇ ਪੂਜਨ ਨਾਲ ਸਨਮਾਨ, ਲਕਸ਼ਮੀ, ਵਿੱਦਿਆ ਤੇ ਤੇਜ਼ ਪ੍ਰਾਪਤ ਹੁੰਦਾ ਹੈ। ਇਸ ਨਾਲ ਵਿਘਨ, ਡਰ ਤੇ ਦੁਸ਼ਮਣਾਂ ਦਾ ਨਾਸ਼ ਵੀ ਹੁੰਦਾ ਹੈ। ਜਪ ਤੇ ਦਾਨ ਨਾਲ ਦੇਵੀ ਇੰਨੀ ਖ਼ੁਸ਼ਹਾਲ ਨਹੀਂ ਹੁੰਦੀ ਜਿੰਨੀ ਕੰਜਕ ਪੂਜਨ ਨਾਲ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰਾਂ - Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’
ਦਕਸ਼ਣਾ ਹੈ ਬੇਹੱਦ ਜ਼ਰੂਰੀ
ਨਰਾਤੇ 'ਚ ਕੰਜਕ ਪੂਜਨ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਗ੍ਰਹਿਣ ਕਰਵਾਉਣਾ ਚਾਹੀਦਾ ਹੈ। ਨਾਲ ਹੀ ਦਕਸ਼ਣਾ ਵੀ ਦੇਣੀ ਚਾਹੀਦੀ ਹੈ। ਇਹ ਕਾਫ਼ੀ ਅਹਿਮ ਹੁੰਦੀ ਹੈ। ਇਸ ਨਾਲ ਮਾਂ ਦੁਰਗਾ ਖੁਸ਼ ਹੋ ਕੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੀ ਹੈ।