Chaitra Navratri 2021 : ਜਾਣੋ ਕਦੋਂ ਤੋਂ ਸ਼ੁਰੂ ਹੋ ਰਹੇ ਹਨ ‘ਚੇਤ ਦੇ ਨਰਾਤੇ’, ਕਦੋਂ ਹੈ ਰਾਮ ਨੌਮੀ ਤੇ ਮਹਾਅਸ਼ਟਮੀ

Tuesday, Apr 13, 2021 - 09:43 AM (IST)

Chaitra Navratri 2021 : ਜਾਣੋ ਕਦੋਂ ਤੋਂ ਸ਼ੁਰੂ ਹੋ ਰਹੇ ਹਨ ‘ਚੇਤ ਦੇ ਨਰਾਤੇ’, ਕਦੋਂ ਹੈ ਰਾਮ ਨੌਮੀ ਤੇ ਮਹਾਅਸ਼ਟਮੀ

ਜਲੰਧਰ (ਬਿਊਰੋ) - ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੈਤਰ ਨਰਾਤੇ ਦੀ ਸ਼ੁਰੂਆਤ ਹੁੰਦੀ ਹੈ। ਚੇਤ ਨਰਾਤੇ 13 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ, ਜੋ 22 ਅਪ੍ਰੈਲ ਤੱਕ ਹਨ। ਇਸ ਵਾਰ ਰਾਮ ਨੌਮੀ 21 ਅਪ੍ਰੈਲ ਨੂੰ ਹੈ। ਸਾਲ 'ਚ ਦੋ ਵਾਰ ਚੇਤ ਨਰਾਤੇ ਤੇ ਸ਼ਾਰਦੀਅ ਨਰਾਤੇ 'ਚ ਮਾਂ ਦੁਰਗਾ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਹਾਲਾਂਕਿ ਗੁਪਤ ਨਰਾਤੇ ਵੀ ਆਉਂਦੇ ਹਨ ਪਰ ਚੇਤ ਨਰਾਤੇ ਤੇ ਸ਼ਾਰਦੀਅ ਨਰਾਤੇ ਦੀ ਲੋਕ ਮਾਨਤਾ ਜ਼ਿਆਦਾ ਹੈ। ਚੇਤ ਨਰਾਤੇ ਦੇ ਸਮੇਂ ਹੀ ਰਾਮ ਨੌਮੀ ਦਾ ਪਾਵਨ ਤਿਉਂਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ।

ਇਹ ਹਨ 9 ਦੇਵੀਆਂ ਦੇ ਪ੍ਰਮੁੱਖ ਤੇ ਪ੍ਰਿਅ ਰੰਗ

ਦੇਵੀ ਸ਼ੈਲਪੁੱਤਰੀ
ਦੇਵੀ ਮਾਂ ਦੇ ਇਸ ਸਰੂਪ ਨੂੰ ਪੀਲਾ ਰੰਗ ਬੇਹੱਦ ਪਿਆਰਾ ਹੈ। ਇਸਲਈ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ।

ਦੇਵੀ ਬ੍ਰਹਮਚਾਰਿਨੀ
ਦੇਵੀ ਬ੍ਰਹਮਚਾਰਿਨੀ ਨੂੰ ਹਰਾ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਨਰਾਤਿਆਂ ਦੇ ਦੂਸਰੇ ਦਿਨ ਹਰੇ ਰੰਗ ਦੇ ਕੱਪੜੇ ਧਾਰਨ ਕਰੋ।

ਦੇਵੀ ਚੰਦਰਘੰਟਾ
ਦੇਵੀ ਚੰਦਰਘੰਟਾ ਨੂੰ ਖ਼ੁਸ਼ ਕਰਨ ਲਈ ਨਰਾਤਿਆਂ ਦੇ ਤੀਸਰੇ ਦਿਨ ਹਲਕਾ ਭੂਰਾ ਰੰਗ ਪਹਿਨੋ।

ਦੇਵੀ ਕੁਸ਼ਮਾਂਡਾ
ਦੇਵੀ ਕੁਸ਼ਮਾਂਡਾ ਨੂੰ ਸੰਤਰੀ ਰੰਗ ਪਿਆਰਾ ਹੈ। ਇਸਲਈ ਨਰਾਤਿਆਂ ਦੇ ਚੌਥੇ ਦਿਨ ਸੰਤਰੀ ਰੰਗ ਦੇ ਕੱਪੜੇ ਪਾਓ।

ਦੇਵੀ ਸਕੰਦਮਾਤਾ
ਦੇਵੀ ਸਕੰਦਮਾਤਾ ਨੂੰ ਸਫ਼ੈਦ ਰੰਗ ਪਿਆਰਾ ਹੈ। ਇਸ ਲਈ 5ਵੇਂ ਨਰਾਤੇ ਨੂੰ ਸਫ਼ੈਦ ਰੰਗ ਦੇ ਕੱਪੜੇ ਪਾਓ।

ਦੇਵੀ ਕਾਤਿਆਇਨੀ
ਦੇਵੀ ਮਾਂ ਦੇ ਇਸ ਸਰੂਪ ਨੂੰ ਲਾਲ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਇਸ ਦਿਨ ਮਾਂ ਦੀ ਪੂਜਾ ਕਰਦੇ ਸਮੇਂ ਲਾਲ ਰੰਗ ਦੇ ਕੱਪੜੇ ਧਾਰਨ ਕਰੋ।

ਦੇਵੀ ਕਾਲਰਾਤਰੀ
ਮਾਂ ਭਗਵਤੀ ਦੇ ਇਸ ਸਰੂਪ ਨੂੰ ਨੀਲਾ ਰੰਗ ਬੇਹੱਦ ਪ੍ਰਿਅ ਹੈ। ਇਸ ਲਈ ਨਰਾਤਿਆਂ ਦੇ 7ਵੇਂ ਦਿਨ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਮਾਂ ਦੀ ਪੂਜਾ-ਅਰਚਨਾ ਕੀਤੀ ਜਾਣੀ ਚਾਹੀਦੀ ਹੈ।

ਦੇਵੀ ਮਹਾਗੌਰੀ
ਦੇਵੀ ਮਹਾਗੌਰੀ ਦੀ ਪੂਜਾ ਕਰਦੇ ਸਮੇਂ ਗੁਲਾਬੀ ਰੰਗ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅਸ਼ਟਮੀ ਦੀ ਪੂਜਾ ਤੇ ਕੰਨਿਆ ਭੋਜ ਕਰਵਾਉਂਦੇ ਸਮੇਂ ਇਸੇ ਰੰਗ ਨੂੰ ਪਹਿਨੋ। ਇਸੇ ਤਰ੍ਹਾਂ ਚੈਤਰ ਨਰਾਤੇ ਦਾ 8ਵਾਂ ਦਿਨ ਯਾਨੀ ਚੈਤਰ ਨਰਾਤੇ ਦੀ ਮਹਾਅਸ਼ਟਮੀ ਜਾਂ ਦੁਰਗਾ ਅਸ਼ਟਮੀ 20 ਅਪ੍ਰੈਲ ਦਿਨ ਮੰਗਲਵਾਰ ਨੂੰ ਹੈ। ਦੁਰਗਾ ਅਸ਼ਟਮੀ ਦੇ ਦਿਨ ਮਾਂ ਦੁਰਗਾ ਦੇ ਮਹਾਗੌਰੀ ਸਵਰੂਪ ਦੀ ਪੂਜਾ ਹੁੰਦੀ ਹੈ।

ਦੇਵੀ ਸਿੱਧੀਦਾਤਰੀ
ਦੇਵੀ ਮਾਂ ਦੇ ਇਸ ਸਰੂਪ ਨੂੰ ਬੈਂਗਨੀ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਨੌਮੀ ਵਾਲੇ ਦਿਨ ਮਾਂ ਭਗਵਤੀ ਦੀ ਪੂਜਾ ਕਰਦੇ ਸਮੇਂ ਬੈਂਗਨੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਰਾਮ ਨੌਮੀ 21 ਅਪ੍ਰੈਲ ਦਿਨ ਬੁੱਧਵਾਰ ਨੂੰ ਹੈ। ਇਸ ਦਿਨ ਤ੍ਰੇਤਾਯੁਗ ਚ ਸ੍ਰੀਰਾਮ ਅਯੁਧਿਆ ਚ ਰਾਜਾ ਦਸ਼ਰਥ ਦੇ ਘਰ ਜੰਮੇ ਸਨ। ਇਸ ਦਿਨ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ। ਰਾਮ ਨੌਮੀ ਦੇ ਦਿਨ ਵਰਤ ਰੱਖਦਿਆਂ ਸ੍ਰੀ ਰਾਮ ਦੀ ਪੂਜਾ ਕੀਤੀ ਜਾਂਦੀ ਹੈ।
 


author

rajwinder kaur

Content Editor

Related News