'ਮਨ ਕੀ ਬਾਤ' 'ਚ ਬੋਲੇ PM ਮੋਦੀ- ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਲਈ ਵੱਡਾ ਮੌਕਾ

Sunday, Nov 27, 2022 - 12:01 PM (IST)

'ਮਨ ਕੀ ਬਾਤ' 'ਚ ਬੋਲੇ PM ਮੋਦੀ- ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਲਈ ਵੱਡਾ ਮੌਕਾ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਇਕ ਵੱਡਾ ਮੌਕਾ ਹੈ ਅਤੇ ਦੇਸ਼ ਨੂੰ ਇਸ ਦਾ ਪੂਰਾ ਉਪਯੋਗ ਕਰਦੇ ਹੋਏ 'ਵਿਸ਼ਵ ਕਲਿਆਣ' 'ਤੇ ਧਿਆਨ ਕੇਂਦਰਿਤ ਕਰਨਾ ਹੈ। ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 95ਵੇਂ ਐਪੀਸੋਡ 'ਚ ਆਪਣੇ ਵਿਚਾਰ ਸਾਂਝੇ ਕਰੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਇਸ ਮੌਕੇ ਨਾਲ ਜੁੜਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਆਬਾਦੀ 'ਚ ਜੀ-20 ਦੀ ਦੋ-ਤਿਹਾਈ, ਵਿਸ਼ਵ ਵਪਾਰ 'ਚ ਤਿੰਨ ਚੌਥਾਈ ਅਤੇ ਗਲੋਬਲ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ 85 ਫੀਸਦੀ ਹਿੱਸੇਦਾਰੀ ਹੈ ਅਤੇ ਭਾਰਤ ਇਕ ਦਸੰਬਰ ਤੋਂ ਇੰਨੇ ਵੱਡੇ ਅਤੇ ਸ਼ਕਤੀਸ਼ਾਲੀ ਸਮੂਹ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ,''ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ ਬਣ ਕੇ ਆਈ ਹੈ। ਅਸੀਂ ਇਸ ਮੌਕੇ ਦਾ ਪੂਰਾ ਉਪਯੋਗ ਕਰਦੇ ਹੋਏ ਵਿਸ਼ਵ ਕਲਿਆਣ 'ਤੇ ਧਿਆਨ ਕੇਂਦਰਿਤ ਕਰਨਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਸ਼ਾਂਤੀ ਹੋਵੇ ਜਾਂ ਏਕਤਾ, ਵਾਤਾਵਰਣ ਨੂੰ ਲੈ ਕੇ ਸੰਵੇਦਨਸ਼ੀਲ ਹੋਵੇ ਜਾਂ ਫਿਰ ਟਿਕਾਊ ਵਿਕਾਸ ਭਾਰਤ ਕੋਲ ਇਨ੍ਹਾਂ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਹੈ।

ਇਹ ਵੀ ਪੜ੍ਹੋ : 'ਭਾਰਤ ਜੋੜੋ ਯਾਤਰਾ' ਇੰਦੌਰ ਪੁੱਜੀ, ਰਾਹੁਲ ਦਿਵਿਆਂਗ ਵਿਅਕਤੀ ਦੀ ਵ੍ਹੀਲਚੇਅਰ ਨੂੰ ਧੱਕਾ ਲਗਾਉਂਦੇ ਆਏ ਨਜ਼ਰ

ਉਨ੍ਹਾਂ ਕਿਹਾ,''ਅਸੀਂ ਵਨ ਅਰਥ (ਇਕ ਧਰਤੀ), ਵਨ ਫੈਮਿਲੀ (ਇਕ ਪਰਿਵਾਰ), ਵਨ ਫਿਊਚਰ (ਇਕ ਭਵਿੱਖ) ਦੀ ਜੋ ਥੀਮ ਦਿੱਤੀ ਹੈ, ਉਸ ਨਾਲ ਵਸੁਧੈਵ ਕੁਟੁੰਬਕਮ ਲਈ ਸਾਡੀ ਵਚਨਬੱਧਤਾ ਜ਼ਾਹਰ ਹੁੰਦੀ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਜੀ-20 'ਚ ਆਉਣ ਵਾਲੇ ਲੋਕ ਭਾਵੇਂ ਹੀ ਇਕ ਪ੍ਰਤੀਨਿਧੀ  ਵਜੋਂ ਆਉਣ ਪਰ ਉਹ ਭਵਿੱਖ ਦੇ ਸੈਲਾਨੀ ਵੀ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇੰਨੇ ਵੱਡੇ ਆਯੋਜਨ ਦੌਰਾਨ ਦੇਸ਼ ਵਾਸੀ ਭਾਰਤ ਦੀ ਸੰਸਕ੍ਰਿਤੀ ਦੇ ਵੰਨ-ਸੁਵੰਨੇ ਅਤੇ ਵਿਲੱਖਣ ਰੰਗਾਂ ਨਾਲ ਦੁਨੀਆ ਨੂੰ ਜਾਣੂੰ ਕਰਵਾਉਣਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੂੰ ਵੱਖ-ਵੱਖ ਸੂਬਿਆਂ 'ਚ ਜਾਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਦੇਸ਼  ਵਾਸੀਆਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾ ਕਿਸੇ ਰੂਪ 'ਚ ਜੀ-20 ਨਾਲ ਜ਼ਰੂਰ ਜੁੜਨ। ਉਨ੍ਹਾਂ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸੰਸਥਾਵਾਂ 'ਚ ਜੀ-20 ਵਿਸ਼ੇ 'ਤੇ ਚਰਚਾ ਅਤੇ ਮੁਕਾਬਲਿਆਂ ਦਾ ਆਯੋਜਨ ਕਰਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News