ਕ੍ਰਿਕਟ ਵਿਸ਼ਵ ਕੱਪ ''ਚ ਭਾਰਤ ਦੀ ਜਿੱਤ ''ਤੇ ਚਾਟ ਵਿਕਰੇਤਾ ਖੁਆਏਗਾ ਮੁਫ਼ਤ ਚਾਟ

Sunday, Nov 19, 2023 - 01:49 PM (IST)

ਕ੍ਰਿਕਟ ਵਿਸ਼ਵ ਕੱਪ ''ਚ ਭਾਰਤ ਦੀ ਜਿੱਤ ''ਤੇ ਚਾਟ ਵਿਕਰੇਤਾ ਖੁਆਏਗਾ ਮੁਫ਼ਤ ਚਾਟ

ਅਮੇਠੀ (ਵਾਰਤਾ)- ਦੇਸ਼ ਵਿਚ ਕ੍ਰਿਕਟ ਦਾ ਜ਼ਬਰਦਸਤ ਕ੍ਰੇਜ਼ ਹੈ ਅਤੇ  ਉੱਥੇ ਹੀ ਅਮੇਠੀ ਦੇ ਇਕ ਚਾਟ ਵਿਕਰੇਤਾ ਦੇ ਐਲਾਨ 'ਚ ਨਜ਼ਰ ਆ ਰਿਹਾ ਹੈ, ਜਿਸ ਨੇ ਅੱਜ ਖੇਡੇ ਜਾਣ ਵਾਲੇ ਆਈ.ਸੀ.ਸੀ. ਵਿਸ਼ਵ ਕੱਪ ਮੁਕਾਬਲੇ 'ਚ ਭਾਰਤ ਦੀ ਜਿੱਤ ਹੋਣ 'ਤੇ ਸਾਰੇ ਲੋਕਾਂ ਨੂੰ ਮੁਫ਼ਤ 'ਚ ਚਾਟ ਖੁਆਉਣ ਦਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਦੇ ਜ਼ਬਰਦਸਤ ਫੈਨ ਇਸ ਜਾਟ ਵਿਕਰੇਤਾ ਨੇ ਸ਼ਨੀਵਾਰ ਤੋਂ ਹੀ ਬਕਾਇਦਾ ਆਪਣੇ ਠੇਲੇ 'ਤੇ ਮੁਫ਼ਤ ਦਾ ਬੋਰਡ ਲਗਾ ਦਿੱਤਾ ਸੀ। ਚਾਟ ਵਿਕਰੇਤਾ ਨੇ ਦੱਸਿਆ ਕਿ ਸਾਡੀ ਇੰਡੀਆ ਟੀਮ ਵਿਸ਼ਵ ਕੱਪ ਫਾਈਨਲ ਖੇਡ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਇੰਡੀਆ ਟੀਮ ਫਾਈਨਲ ਮੈਚ ਜਿੱਤੇ ਸਾਡੇ ਇੰਡੀਆ ਵਾਲੇ ਬਹੁਤ ਖੁਸ਼ ਹੋਣਗੇ। ਅਸੀਂ ਵੀ ਬਹੁਤ ਖੁਸ਼ ਹੋਵਾਂਗੇ ਕਿਉਂਕਿ ਅਸੀਂ ਵੀ ਬਹੁਤ ਮੈਚ ਖੇਡਦੇ ਸੀ। ਇਸ ਖੁਸ਼ੀ ਦੇ ਪਲ 'ਚ ਅਸੀਂ ਆਪਣੀ ਦੁਕਾਨ 'ਤੇ ਸੋਮਵਾਰ ਦੇ ਸਵੇਰੇ 10.30 ਵਜੇ ਤੋਂ ਜਦੋਂ ਤੱਕ ਸਾਡੀ ਦੁਕਾਨ 'ਚ ਸਾਮਾਨ ਰਹੇਗਾ ਅਸੀਂ ਮੁਫ਼ਤ 'ਚ ਸਾਰਿਆਂ ਨੂੰ ਖੁਆਵਾਂਗੇ। 

ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ

ਸਥਾਨਕ ਵਾਸੀ ਸੰਦੀਪ ਨੇ ਦੱਸਿਆ ਕਿ ਜੋ ਇਨ੍ਹਾਂ ਨੇ ਬੋਰਡ ਲਗਾਇਆ ਹੈ। ਉਸ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਜੇਕਰ ਸਾਡਾ ਇੰਡੀਆ ਮੈਚ ਜਿੱਤਦਾ ਹੈ ਤਾਂ ਇਹ ਅਸੀਂ ਲੋਕਾਂ ਨੂੰ ਮੁਫ਼ਤ 'ਚ ਪੂਰਾ ਦਿਨ ਚਾਟ ਖੁਆਉਣਗੇ, ਇਨ੍ਹਾਂ ਲਈ ਦਿਲ ਤੋਂ ਦੁਆ ਨਿਕਲ ਰਹੀ ਹੈ। ਸਥਾਨਕ ਦੁਕਾਨਦਾਰ ਦੇਵੀ ਸ਼ੰਕਰ ਦੁਬੇ ਨੇ ਕਿਹਾ ਕਿ ਸਾਡੇ ਅਨੁਜ ਮੈਚ ਦੇ ਬਹੁਤ ਸ਼ੌਕੀਨ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡਾ ਇੰਡੀਆ ਵਿਸ਼ਵਕੱਪ ਲਿਆਏ। ਸਾਡਾ ਦੇਸ਼ ਹੋਰ ਤਰੱਕੀ ਕਰੇ। ਸਾਡੇ ਅਨੁਜ ਨੇ ਜੋ ਸੋਚਿਆ ਹੈ ਬਹੁਤ ਚੰਗਾ ਹੈ। ਸਾਡਾ ਦੇਸ਼ ਜਿੱਤੇ ਅਤੇ ਸਾਨੂੰ ਸਾਰਿਆਂ ਨੂੰ ਮੁਫ਼ਤ 'ਚ ਚਾਟ ਖੁਆਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News