ਸਿੱਖ IPS ਅਫ਼ਸਰ ਨੰ ''ਖ਼ਾਲਿਸਤਾਨੀ'' ਕਹਿਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: CGPC
Friday, Feb 23, 2024 - 03:11 AM (IST)
ਜਮਸ਼ੇਦਪੁਰ (ਭਾਸ਼ਾ): ਝਾਰਖੰਡ ਦੇ ਕੋਲਹਾਨ ਖੇਤਰ ਵਿਚ ਮੋਹਰੀ ਸਿੱਖ ਸੰਸਥਾ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ (CGPC) ਨੇ ਚਿਤਾਵਨੀ ਦਿੱਤੀ ਕਿ ਡਿਊਟੀ 'ਤੇ ਤਾਇਨਾਤ ਸਿੱਖ IPS ਅਫ਼ਸਰ ਨੂੰ ਕਥਿਤ ਤੌਰ 'ਖ਼ਾਲਿਸਤਾਨੀ' ਕਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਪੱਛਮੀ ਬੰਗਾਲ ਵਿਚ ਧਰਨਾ ਦਿੱਤਾ ਜਾਵੇਗਾ। ਸਿੱਖ IPS ਅਫ਼ਸਰ ਜਸਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਧਾਨਸਭਾ ਵਿਚ ਸ਼ੁਭੇਂਦਰੂ ਅਧਿਕਾਰੀ ਨੇ ਮੰਗਲਵਾਰ ਨੂੰ ਸੰਦੇਸਖਾਲੀ ਜਾਂਦੇ ਸਮੇਂ ਪੁਲਸ ਵੱਲੋਂ ਰੋਕੇ ਜਾਣ 'ਤੇ ਉਨ੍ਹਾਂ ਖ਼ਿਲਾਫ਼ 'ਖ਼ਾਲਿਸਤਾਨੀ' ਸ਼ਬਦ ਦੀ ਵਰਤੋਂ ਕੀਤੀ ਸੀ। ਹਾਲਾਂਕਿ, ਭਾਜਪਾ ਆਗੂ ਨੇ ਅਜਿਹੀ ਕੋਈ ਵੀ ਟਿੱਪਣੀ ਕੀਤੇ ਜਾਣ ਤੋਂ ਇਨਕਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਕਿਸਾਨਾਂ ਖ਼ਿਲਾਫ਼ ਲੱਗੇਗੀ NSA! ਹਰਿਆਣਾ ਪੁਲਸ ਨੇ ਖਿੱਚੀ ਕਾਰਵਾਈ ਦੀ ਤਿਆਰੀ
ਇਹ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਨੰਨਿਆ ਮਿੱਤਲ ਰਾਹੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦਿੱਤੇ ਮੰਗ ਪੱਤਰ ਵਿੱਚ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸੀਜੀਪੀਸੀ) ਦੇ ਚੇਅਰਮੈਨ ਸਰਦਾਰ ਸ਼ੈਲੇਂਦਰ ਸਿੰਘ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿੰਘ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਝਾਰਖੰਡ ਅਤੇ ਪੱਛਮੀ ਬੰਗਾਲ ਦੇ ਸਿੱਖ ਭਾਈਚਾਰੇ ਦੇ ਮੈਂਬਰ ਇਨਸਾਫ ਦੀ ਮੰਗ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਕਰਨਗੇ। ਸੀਜੀਪੀਸੀ ਪੂਰਬੀ ਅਤੇ ਪੱਛਮੀ ਸਿੰਘਭੂਮ ਅਤੇ ਸਰਾਇਕੇਲਾ-ਖਰਸਾਵਨ ਜ਼ਿਲ੍ਹਿਆਂ ਸਮੇਤ ਕੋਲਹਾਨ ਖੇਤਰ ਵਿਚ ਸਥਿਤ ਲਗਭਗ 35 ਗੁਰਦੁਆਰਿਆਂ ਦੀ ਸਿਖਰ ਸੰਸਥਾ ਹੈ।
ਇਹ ਖ਼ਬਰ ਵੀ ਪੜ੍ਹੋ - ਅੰਦੋਲਨ ਵਿਚਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕੈਬਨਿਟ ਨੇ ਦਿੱਤੀ ਮਨਜ਼ੂਰੀੋ
ਸ਼ੈਲੇਂਦਰ ਸਿੰਘ ਨੇ ਕਿਹਾ, “ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ, ਜਿਸ ਨੇ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੀਮਾਵਾਂ ਨੂੰ ਤੋੜ ਦਿੱਤਾ ਹੈ। ਇਸ ਘਟਨਾ ਨੇ ਨਾ ਸਿਰਫ਼ ਸਿੱਖਾਂ ਨੂੰ ਸਗੋਂ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।'' ਸੀਜੀਪੀਸੀ ਪ੍ਰਧਾਨ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਇਸ ਸਬੰਧ ਵਿਚ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8