ਔਰਤਾਂ ਨੂੰ ਹੋਣ ਵਾਲੀ ਦੂਜੀ ਸਭ ਤੋਂ ਵੱਡੀ ਬੀਮਾਰੀ ਹੈ ਸਰਵਾਈਕਲ ਕੈਂਸਰ, ਜਿਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ

Friday, Feb 02, 2024 - 01:37 PM (IST)

ਔਰਤਾਂ ਨੂੰ ਹੋਣ ਵਾਲੀ ਦੂਜੀ ਸਭ ਤੋਂ ਵੱਡੀ ਬੀਮਾਰੀ ਹੈ ਸਰਵਾਈਕਲ ਕੈਂਸਰ, ਜਿਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ

ਮੁੰਬਈ- ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ 32 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ। ਪੂਨਮ ਪਾਂਡੇ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਮੌਤ ਦੀ ਖ਼ਬਰ ਸ਼ੇਅਰ ਕੀਤੀ ਗਈ ਹੈ। ਪੂਨਮ ਪਾਂਡੇ ਦੇ ਮੈਨੇਜਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਇਕ ਫਰਵਰੀ ਦੀ ਰਾਤ ਸਰਵਾਈਕਲ ਕੈਂਸਰ ਨਾਲ ਜੰਗ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ ਹੈ।''

ਇਹ ਵੀ ਪੜ੍ਹੋ : ਅਦਾਕਾਰਾ ਪੂਨਮ ਪਾਂਡੇ ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ, ਵਾਇਰਲ ਹੋਈ ਆਖ਼ਰੀ ਪੋਸਟ

ਆਖ਼ਰ ਕੀ ਹੈ ਸਰਵਾਈਕਲ ਕੈਂਸਰ

ਇਸ ਬਾਰੇ ਇਕ ਨਿਊਜ਼ ਚੈਨਲ ਦੇ ਲਖਨਊ ਦੇ ਹਸਪਤਾਲ ਦੇ ਡਾਕਟਰ ਅਜੇ ਸ਼ੰਕਰ ਤ੍ਰਿਪਾਠੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਸ਼ 'ਚ ਸਰਵਾਈਕਲ ਕੈਂਸਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਔਰਤਾਂ 'ਚ ਹੋਣ ਵਾਲਾ ਦੂਜਾ ਸਭ ਤੋਂ ਵੱਡਾ ਕੈਂਸਰ ਹੈ, ਜਿਸ ਨਾਲ ਹਰ ਸਾਲ ਲਗਭਗ 60 ਹਜ਼ਾਰ ਔਰਤਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਇਕ ਵਿਸ਼ਵਵਿਆਪੀ ਮੁਹਿੰਮ ਚਲਾਈ ਹੈ। ਇਸ ਦੇ ਅਧੀਨ ਸਰਵਾਈਕਲ ਕੈਂਸਰ ਨੂੰ ਸ਼ੁਰੂਆਤ 'ਚ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬਾਲੀਵੁੱਡ 'ਚ ਛਾਇਆ ਮਾਤਮ, ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ

ਸਰਵਾਈਕਲ ਕੈਂਸਰ ਹੋਣ ਦੇ ਕਾਰਨ

ਸਰਵਾਈਕਲ ਕੈਂਸਰ ਦੇ ਮਾਮਲੇ ਮੁੱਖ ਰੂਪ ਨਾਲ ਐੱਚ.ਪੀ.ਵੀ. ਵਾਇਰਸ ਦੇ ਸੰਕਰਮਣ ਕਾਰਨ ਹੁੰਦੇ ਹਨ। ਇਹ ਇਕ ਯੌਨ ਸੰਚਾਰਿਤ ਵਾਇਰਸ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਈ ਯੌਨ ਸਾਥੀ ਹੋਣ ਨਾਲ ਇਸ ਤਰ੍ਹਾਂ ਦੇ ਕੈਂਸਰ ਦਾ ਜ਼ੋਖ਼ਮ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਕਮਜ਼ੋਰ ਇਮਿਊਨਿਟੀ ਪ੍ਰਣਾਲੀ ਵੀ ਇਸ ਕੈਂਸਰ ਦੇ ਜ਼ੋਖ਼ਮ ਨੂੰ ਵਧਾ ਦਿੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News