ਭਾਰਤੀ ਕੰਪਨੀ ਦੇ CEO ਨੂੰ ਵਿੱਤੀ ਸਾਲ 2025-26 ’ਚ ਮਿਲੀ 49.64 ਕਰੋੜ ਰੁਪਏ ਤਨਖਾਹ

Thursday, Jun 04, 2026 - 11:48 AM (IST)

ਭਾਰਤੀ ਕੰਪਨੀ ਦੇ CEO ਨੂੰ ਵਿੱਤੀ ਸਾਲ 2025-26 ’ਚ ਮਿਲੀ 49.64 ਕਰੋੜ ਰੁਪਏ ਤਨਖਾਹ

ਬਿਜ਼ਨੈੱਸ ਡੈਸਕ - ਸੂਚਨਾ ਤਕਨਾਲੋਜੀ ਕੰਪਨੀ ਵਿਪਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸ਼੍ਰੀਨਿਵਾਸ ਪੱਲਿਆ ਨੂੰ ਵਿੱਤੀ ਸਾਲ 2025-26 ’ਚ ਕੁੱਲ 52.9 ਲੱਖ ਅਮਰੀਕੀ ਡਾਲਰ (ਲੱਗਭਗ 49.64 ਕਰੋੜ ਰੁਪਏ) ਦੀ ਤਨਖਾਹ ਮਿਲੀ। ਇਹ ਜਾਣਕਾਰੀ ਕੰਪਨੀ ਦੀ ਸਾਲਾਨਾ ਰਿਪੋਰਟ ’ਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਪੱਲਿਆ ਦੇ ਕੁੱਲ ਮਿਹਨਤਾਨੇ 52,90,568 ਡਾਲਰ ’ਚ 16.5 ਲੱਖ ਡਾਲਰ ਤਨਖਾਹ ਅਤੇ ਭੱਤੇ, 10.5 ਲੱਖ ਡਾਲਰ ਕਮਿਸ਼ਨ ਤੇ ਵੇਰੀਏਬਲ ਪੇਅ, 24.7 ਲੱਖ ਡਾਲਰ ਹੋਰ ਲਾਭ ਅਤੇ 1,08,464 ਡਾਲਰ ਲੰਮੇ ਸਮੇਂ ਦਾ ਮੁਆਵਜ਼ਾ ਸ਼ਾਮਲ ਹੈ। ਉਨ੍ਹਾਂ ਨੇ ਅਪ੍ਰੈਲ 2024 ’ਚ ਵਿਪਰੋ ਦੇ ਸੀ. ਈ. ਓ. ਅਤੇ ਐੱਮ. ਡੀ. ਦਾ ਅਹੁਦਾ ਸੰਭਾਲਿਆ ਸੀ। ਵਿਪਰੋ ਦੇ ਕਾਰਜਕਾਰੀ ਚੇਅਰਮੈਨ ਰਿਸ਼ਦ ਏ. ਪ੍ਰੇਮਜੀ ਨੂੰ ਇਸੇ ਮਿਆਦ ’ਚ ਕੁੱਲ 7,73,213 ਡਾਲਰ (ਲੱਗਭਗ 7.25 ਕਰੋੜ ਰੁਪਏ) ਦਾ ਮਿਹਨਤਾਨਾ ਮਿਲਿਆ। ਵਿਪਰੋ ਦੀ ਮੁੱਖ ਵਿੱਤੀ ਅਧਿਕਾਰੀ ਅਪਰਣਾ ਸੀ. ਅਈਅਰ ਨੂੰ ਵਿੱਤੀ ਸਾਲ 2025-26 ’ਚ 7,17,749 ਡਾਲਰ (ਲੱਗਭਗ 6.73 ਕਰੋੜ ਰੁਪਏ) ਦਾ ਮਿਹਨਤਾਨਾ ਮਿਲਿਆ।

ਇਹ ਵੀ ਪੜ੍ਹੋ : ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ

ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸਲੀਲ ਪਾਰੇਖ ਨੇ ਵਿੱਤੀ ਸਾਲ 2025-26 ’ਚ 82.60 ਕਰੋੜ ਰੁਪਏ ਦਾ ਕੁੱਲ ਮਿਹਨਤਾਨਾ ਪ੍ਰਾਪਤ ਕੀਤਾ, ਜੋ ਇਨ੍ਹਾਂ ਤਿੰਨਾਂ ’ਚੋਂ ਸਭ ਤੋਂ ਵੱਧ ਹੈ। ਉੱਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਸੀ. ਈ. ਓ. ਅਤੇ ਐੱਮ. ਡੀ. ਕੇ. ਕ੍ਰਿਤੀਵਾਸਨ ਨੂੰ 2025-26 ’ਚ ਕੁੱਲ 28 ਕਰੋੜ ਰੁਪਏ ਦਾ ਮਿਹਨਤਾਨਾ ਮਿਲਿਆ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ :    LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News