ਕੇਂਦਰ ਨੇ ਵਿਜੇ ਕਿਸ਼ੋਰ ਰਹਾਟਕਰ ਨੂੰ NCW ਚੇਅਰਪਰਸਨ ਕੀਤਾ ਨਾਮਜ਼ਦ

Saturday, Oct 19, 2024 - 04:01 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਅਧਿਕਾਰਤ ਤੌਰ 'ਤੇ ਵਿਜੇ ਕਿਸ਼ੋਰ ਰਹਾਟਕਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੀ ਚੇਅਰਪਰਸਨ ਵਜੋਂ ਨਾਮਜ਼ਦ ਕੀਤਾ ਹੈ। ਸ਼ਨੀਵਾਰ ਨੂੰ ਜਾਰੀ ਇਕ ਸਰਕਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਐਕਟ, 1990 ਦੀ ਧਾਰਾ 3 ਦੇ ਤਹਿਤ ਕੀਤੀ ਗਈ ਇਹ ਨਿਯੁਕਤੀ ਤਿੰਨ ਸਾਲ ਦੀ ਮਿਆਦ ਜਾਂ ਰਹਾਟਕਰ ਦੇ 65 ਸਾਲ ਦੇ ਹੋਣ (ਦੋਹਾਂ 'ਚ ਜੋ ਵੀ ਪਹਿਲੇ ਹੋਵੇ) ਤੱਕ ਲਈ ਹੋਵੇਗੀ।

ਰਹਾਟਕਰ ਦਾ ਕਾਰਜਕਾਲ ਤੁਰੰਤ ਸ਼ੁਰੂ ਹੋ ਜਾਵੇਗਾ। ਇਹ ਐਲਾਨ ਭਾਰਤ ਦੇ ਗਜ਼ਟ 'ਚ ਪ੍ਰਕਾਸ਼ਿਤ ਕੀਤੀ ਜਾਵੇਗੀ। ਰਾਹਟਕਰ ਦੀ ਨਿਯੁਕਤੀ ਤੋਂ ਇਲਾਵਾ ਸਰਕਾਰ ਨੇ NCW ਦੇ ਨਵੇਂ ਮੈਂਬਰ ਨੂੰ ਵੀ ਨਾਮਜ਼ਦ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਇਕ ਨੋਟੀਫਿਕੇਸ਼ਨ ਦੇ ਅਨੁਸਾਰ, ਡਾ. ਅਰਚਨਾ ਮਜੂਮਦਾਰ ਨੂੰ ਅਧਿਕਾਰਤ ਤੌਰ 'ਤੇ ਤਿੰਨ ਸਾਲਾਂ ਦੇ ਕਾਰਜਕਾਲ ਲਈ NCW ਦੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News