ਤਰੁਣ ਚੁੱਘ ਰੱਖਿਆ ਮੰਤਰਾਲਾ ਦੀ ਕਮੇਟੀ ਦੇ ਮੈਂਬਰ ਨਾਮਜ਼ਦ
Tuesday, Jul 21, 2026 - 09:53 PM (IST)
ਅੰਮ੍ਰਿਤਸਰ - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਕੇਂਦਰ ਸਰਕਾਰ ਨੇ ਰੱਖਿਆ ਮੰਤਰਾਲਾ ਦੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ। ਸੰਸਦੀ ਕਾਰਜ ਮੰਤਰਾਲਾ ਵਲੋਂ 20 ਜੁਲਾਈ 2026 ਨੂੰ ਜਾਰੀ ਨੋਟੀਫਿਕੇਸ਼ਨ ’ਚ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਤਰੁਣ ਚੁੱਘ ਨੇ ਇਸ ਮਹੱਤਵਪੂਰਨ ਨਾਮਜ਼ਦਗੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ ’ਚ ਸਦਨ ਦੇ ਨੇਤਾ ਜੇ. ਪੀ. ਨੱਡਾ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਧੰਨਵਾਦ ਕੀਤਾ ਹੈ।
ਚੁੱਘ ਨੂੰ ਇਸ ਜ਼ਿੰਮੇਵਾਰੀ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਅਤੇ ਅੰਮ੍ਰਿਤਸਰ ਦੇ ਭਾਜਪਾ ਵਰਕਰਾਂ ਨੇ ਹੇਮੰਤ ਮਹਿਰਾ ਨੂੰ ਵੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੀਨੀਅਰ ਭਾਜਪਾ ਨੇਤਾ ਹੇਮੰਤ ਮਹਿਰਾ ਨੇ ਕਿਹਾ ਕਿ ਇਹ ਨਾਮਜ਼ਦਗੀ ਚੁੱਘ ਦੇ ਸੰਗਠਨਾਤਮਕ ਹੁਨਰ ਅਤੇ ਰਾਸ਼ਟਰੀ ਪੱਧਰ ’ਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ।
Related News
SGPC ’ਤੇ ਕੰਟੇਨਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੈਨੇਡਾ ਭੇਜਣ ਦਾ ਇਲਜ਼ਾਮ! ਸਤਿਕਾਰ ਕਮੇਟੀ ਦੇ ਸਿੰਘਾਂ 'ਚ ਰੋ
