‘ਮੈਂ ਆਤਮਹੱਤਿਆ...’, ਜਦੋਂ ਮਨਮੋਹਨ ਸਿੰਘ ਦੇ ਸ਼ਬਦਾਂ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਨੂੰ ਕੀਤਾ ਸੀ ਹੈਰਾਨ

Monday, Jul 13, 2026 - 07:42 AM (IST)

‘ਮੈਂ ਆਤਮਹੱਤਿਆ...’, ਜਦੋਂ ਮਨਮੋਹਨ ਸਿੰਘ ਦੇ ਸ਼ਬਦਾਂ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਨੂੰ ਕੀਤਾ ਸੀ ਹੈਰਾਨ

ਨਵੀਂ ਦਿੱਲੀ (ਏਜੰਸੀ) - ‘ਮੈਂ ਆਤਮਹੱਤਿਆ ਕਰ ਲਵਾਂਗਾ...’ ਇਹ ਉਹ ਸ਼ਬਦ ਸਨ ਜੋ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2012 ’ਚ ਉਸ ਵੇਲੇ ਦੇ ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੂੰ ਉਦੋਂ ਕਹੇ ਸਨ ਜਦੋਂ ਕੁਰੈਸ਼ੀ ਨੇ ਚੋਣ ਕਮਿਸ਼ਨ ਦੇ ਕੰਮਕਾਜ ਬਾਰੇ ਕੁਝ ਮੰਤਰੀਆਂ ਦੇ ‘ਬੇਤੁਕੇ ਬਿਆਨਾਂ’ ਤੋਂ ਦੁਖੀ ਹੋ ਕੇ ਪ੍ਰਧਾਨ ਮੰਤਰੀ ਦਫ਼ਤਰ ਕੋਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਇਸ ਨੂੰ ਸੁਣ ਕੇ ਕੁਰੈਸ਼ੀ ਹੈਰਾਨ ਰਹਿ ਗਏ ਸਨ। ਮਨਮੋਹਨ ਸਿੰਘ ਨੇ ਕੁਰੈਸ਼ੀ ਨੂੰ ਦੱਸਿਆ ਕਿ ਚੋਣ ਕਮਿਸ਼ਨ ਨਾ ਸਿਰਫ਼ ਭਾਰਤ ਦਾ ਮਾਣ ਹੈ ਸਗੋਂ ਦੇਸ਼ ਦੇ ਲੋਕਰਾਜ ਦੀ ਆਤਮਾ ਵੀ ਹੈ। ਜੇ ਅਸੀਂ ਇਸ ਨੂੰ ਗੁਆ ਦਿੱਤਾ ਤਾਂ ਸਭ ਕੁਝ ਗੁਆ ਦਿਆਂਗੇ।

ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ

ਕੁਰੈਸ਼ੀ ਨੇ ਆਪਣੀ ਆਉਣ ਵਾਲੀ ਕਿਤਾਬ ‘ਇੰਡੀਆ ਐਂਡ ਆਈ : ਏ ਹੰਡ੍ਰੇਡ ਮੈਮੋਰੀਜ਼, ਨਾਟ ਏ ਮੈਮੋਇਰ’ ’ਚ ਇਸ ਦਿਲਚਸਪ ਗੱਲਬਾਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਤਾਬ ’ਚ ਮਨਮੋਹਨ ਸਿੰਘ ਨੂੰ ਇਕ ਅਜਿਹੇ ਨੇਤਾ ਵਜੋਂ ਯਾਦ ਕੀਤਾ ਹੈ ਜਿਨ੍ਹਾਂ ਲਈ ਸੰਵਿਧਾਨਕ ਮਰਿਆਦਾ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਸੀ ਸਗੋਂ ਉਨ੍ਹਾਂ ਦੇ ਆਚਰਣ ਅਤੇ ਸੋਚ ਦਾ ਇਕ ਅਨਿੱਖੜਵਾਂ ਅੰਗ ਵੀ ਸੀ। ਕਿਤਾਬ ’ਚ ਕੁਰੈਸ਼ੀ ਦੇ ਜੀਵਨ ਦੀਆਂ ਕਈ ਅਹਿਮ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ।

ਪੜ੍ਹੋ ਇਹ ਵੀ - ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ

ਇਨ੍ਹਾਂ ’ਚ ਪੰਜਾਬ ’ਚ ਡਰੱਗ ਸੰਕਟ ਪ੍ਰਤੀ ਚੋਣ ਕਮਿਸ਼ਨ ਦਾ 2012 ਦਾ ਜਵਾਬ, ਡੋਨਾਲਡ ਟਰੰਪ ਅਤੇ ਐਲੋਨ ਮਸਕ ਦੇ ਮੱਥੇ ’ਤੇ ਵੱਟ ਪਾਉਣ ਵਾਲਾ ਵਾਲਾ ਸਮਝੌਤਾ ਤੇ ਦੂਰਦਰਸ਼ਨ ਨੂੰ ਕਮਜ਼ੋਰ ਕਰਨ ਤੇ ਇਸ ਦੇ ਇਸ਼ਤਿਹਾਰੀ ਮਾਲੀਏ ਨੂੰ ਮੋੜਨ ਲਈ ਟੀ. ਆਰ. ਪੀ. ਦੀ ਵਰਤੋਂ ਸ਼ਾਮਲ ਹੈ। ਕੁਰੈਸ਼ੀ ਨੇ ਭਾਰਤ ਦੇ 17ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਵੱਡੇ ਚੋਣ ਸੁਧਾਰ ਲਾਗੂ ਕੀਤੇ ਗਏ ਸਨ, ਜਿਨ੍ਹਾਂ ’ਚ ਵੋਟਰ ਜਾਗਰੂਕਤਾ ਵਿਭਾਗ, ਖਰਚ ਨਿਗਰਾਨੀ ਵਿਭਾਗ ਅਤੇ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਦੀ ਸਥਾਪਨਾ ਸ਼ਾਮਲ ਹੈ।

ਪੜ੍ਹੋ ਇਹ ਵੀ - ਜੇਲ੍ਹ ਤੋਂ ਜ਼ਮਾਨਤ 'ਤੇ ਆਏ ਬੰਦੇ ਨੇ ਕਰ 'ਤਾ ਕਾਂਡ: ਘਰਵਾਲੀ ਤੇ 2 ਪੁੱਤਾਂ ਸਣੇ ਮਾਰ 'ਤੇ 6 ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News