ਕੇਂਦਰ ‘ਅਗਨੀਵੀਰਾਂ’ ਦੀ ਸੇਵਾ-ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰੇ : ਮਮਤਾ

Tuesday, Jun 28, 2022 - 10:45 AM (IST)

ਕੇਂਦਰ ‘ਅਗਨੀਵੀਰਾਂ’ ਦੀ ਸੇਵਾ-ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰੇ : ਮਮਤਾ

ਬਰਦਵਾਨ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਇਹ ਦਲੀਲ ਦਿੰਦੇ ਹੋਏ ਕੇਂਦਰ ਨੂੰ ‘ਅਗਨੀਪਥ ਯੋਜਨਾ’ ਤਹਿਤ ਭਰਤੀ ਹੋਣ ਵਾਲੇ ਜਵਾਨਾਂ ਦੀ ਸੇਵਾ-ਮੁਕਤੀ ਦੀ ਉਮਰ ਹੱਦ ਵਧਾ ਕੇ 65 ਸਾਲ ਕਰਨ ਦੀ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਨਜ਼ਰਾਂ 4 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਆਪਣੇ ਅਨਿਸ਼ਚਿਤ ਭਵਿੱਖ ’ਤੇ ਰਹਿਣਗੀਆਂ।

ਬੈਨਰਜੀ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਫੌਜ ’ਚ ਥੋੜ੍ਹੇ ਸਮੇਂ ਦੀ ਭਰਤੀ ਦੀ ਇਹ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇੱਥੇ ਇਕ ਪ੍ਰਗੋਰਾਮ ’ਚ ਕਿਹਾ, ‘ਮੇਰਾ ਮਕਸਦ ਭਾਜਪਾ ਦੇ ਉਲਟ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ। ਉਹ ਲੋਕਾਂ ਨੂੰ 4 ਮਹੀਨਿਆਂ ਲਈ ਸਿਖਲਾਈ ਦੇ ਰਹੇ ਹਨ ਅਤੇ 4 ਸਾਲਾਂ ਲਈ ਭਰਤੀ ਕਰ ਰਹੇ ਹਨ। ਚਾਰ ਸਾਲ ਬਾਅਦ ਇਹ ਫੌਜੀ ਕੀ ਕਰਨਗੇ? ਉਨ੍ਹਾਂ ਦਾ ਭਵਿੱਖ ਕੀ ਹੋਵੇਗਾ? ਇਹ ਅਨਿਸ਼ਚਿਤ ਹੈ।’

ਉਨ੍ਹਾਂ ਕਿਹਾ, ‘ਅਸੀਂ ਮੰਗ ਕਰਦੇ ਹਾਂ ਕਿ ਸੇਵਾ-ਮੁਕਤੀ ਦੀ ਉਮਰ (ਅਗਨੀਪਥ ਸਕੀਮ ਤਹਿਤ) ਵਧਾ ਕੇ 65 ਸਾਲ ਕੀਤੀ ਜਾਵੇ।’ ਬੈਨਰਜੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਆਪਣਾ ‘ਹਥਿਆਰਬੰਦ ਕਾਡਰ ਆਧਾਰ’ ਬਣਾਉਣ ਲਈ ਇਸ ਯੋਜਨਾ ਦੀ ਵਰਤੋਂ ਕਰ ਰਹੀ ਹੈ।


author

Rakesh

Content Editor

Related News