ਪ੍ਰਸ਼ਾਂਤ ਭੂਸ਼ਣ ਖਿਲਾਫ ਸੁਪਰੀਮ ਕੋਰਟ ਪੁੱਜੀ ਕੇਂਦਰ ਸਰਕਾਰ

02/06/2019 1:30:46 AM

ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕਰ ਕੇ ਕਥਿਤ ਤੌਰ ’ਤੇ ਕੁਝ ਵਿਵਾਦਿਤ ਟਵੀਟਾਂ ਲਈ ਮੰਨੇ-ਪ੍ਰਮੰਨੇ ਵਕੀਲ ਪ੍ਰਸ਼ਾਂਤ ਭੂਸ਼ਣ ’ਤੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦਰਅਸਲ ਭੂਸ਼ਣ ਨੇ ਪਿਛਲੇ ਦਿਨੀਂ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ਬਾਰੇ ਕੇਂਦਰ ਦੀ ਦਲੀਲ ਹੈ ਕਿ ਉਹ ਐੱਮ. ਨਾਗੇਸ਼ਵਰ ਰਾਵ ਦੀ ਸੀ. ਬੀ. ਆਈ. ਦੇ ਅੰਤ੍ਰਿਮ ਡਾਇਰੈਕਟਰ ਵਜੋਂ ਨਿਯੁਕਤੀ ਨਾਲ ਜੁੜੇ ਪੈਂਡਿੰਗ ਮਾਮਲੇ ਵਿਚ ਗਲਤ ਬਿਆਨ ਦੇਣ ਵਰਗੇ ਹਨ। ਕੁਝ ਦਿਨ ਪਹਿਲਾਂ ਅਟਾਰਨੀ ਜਨਰਲ ਕੇ. ਕੇ. ਵੇਣੂ ਗੋਪਾਲ ਨੇ ਵੀ ਕਥਿਤ ਟਵੀਟਾਂ ਲਈ ਭੂਸ਼ਣ ਖਿਲਾਫ ਅਜਿਹੀ ਹੀ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ।


Inder Prajapati

Content Editor

Related News