ਓਮੀਕ੍ਰੋਨ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਤਾਮਿਲਨਾਡੂ ਪੁੱਜੀ ਕੇਂਦਰੀ ਟੀਮ
Monday, Dec 27, 2021 - 01:44 PM (IST)
ਨੈਸ਼ਨਲ ਡੈਸਕ- ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਚਾਰ ਮੈਂਬਰੀ ਕੇਂਦਰੀ ਟੀਮ ਇੱਥੇ ਪੁੱਜੀ। ਇਸ ਟੀਮ 'ਚ ਡਾ. ਵਿਨੀਤਾ, ਡਾ. ਪੁਰਬਾਸ਼ਾ, ਡਾ. ਐੱਮ. ਸੰਤੋਸ਼ ਕੁਮਾਰ ਅਤੇ ਡਾ. ਦਿਨੇਸ਼ ਬਾਬੂ ਸ਼ਾਮਲ ਹਨ, ਜੋ ਸੂਬੇ 'ਚ 5 ਦਿਨਾਂ ਤੱਕ ਰਹਿਣਗੇ। ਤਾਮਿਲਨਾਡੂ 'ਚ ਹੁਣ ਤੱਕ ਓਮੀਕ੍ਰੋਨ ਦੇ 34 ਮਾਮਲੇ ਦਰਜ ਕੀਤੇ ਜਾ ਚੁਕੇ ਹਨ, ਜਿਨ੍ਹਾਂ 'ਚੋਂ 12 ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਬਚੇ 22 ਮਰੀਜ਼ਾਂ ਦਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਟੀਮ ਦੇ ਮੈਂਬਰ ਤਾਮਿਲਨਾਡੂ ਦੇ ਸਿਹਤ ਮੰਤਰੀ ਸੁਬਰਮਣੀਅਮ, ਸਿਹਤ ਸਕੱਤਰ ਡਾ. ਜੇ. ਰਾਧਾਕ੍ਰਿਸ਼ਨਨ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਸਥਿਤੀ ਦਾ ਮੁਲਾਂਕਣ ਕਰਨਗੇ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਕੇਂਦਰੀ ਦਲ ਦੇ ਮੈਂਬਰ ਸ਼ਹਿਰ ਅਤੇ ਜ਼ਿਲ੍ਹੇ ਦੇ ਕੁਝ ਸਰਕਾਰੀ ਹਸਪਤਾਲਾਂ 'ਚ ਜਾ ਕੇ ਓਮੀਕ੍ਰੋਨ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਕੀਤੀਆਂ ਗਈਆਂ ਵਿਵਸਥਾਵਾਂ ਜਿਵੇਂ ਕਿ ਬਿਸਤਰਿਆਂ ਦੀ ਗਿਣਤੀ, ਆਕਸੀਜਨ ਸਮੇਤ ਹੋਰ ਸਹੂਲਤਾਂ ਦਾ ਨਿਰੀਖਣ ਕਰਨਗੇ। ਦੇਸ਼ 'ਚ ਕੋਰੋਨਾ ਸੰਕਰਮਣ 'ਚ ਵਾਧਾ ਦੇਖਦੇ ਹੋਏ ਕੇਂਦਰ ਨੇ ਅਜਿਹੇ 10 ਸੂਬਿਆਂ 'ਚ ਕੇਂਦਰੀ ਦਲਾਂ ਨੂੰ ਭੇਜਣ ਦਾ ਫ਼ੈਸਲਾ ਲਿਆ ਹੈ, ਜਿੱਥੇ ਓਮੀਕ੍ਰੋਨ ਦੇ ਮਾਮਲਿਆਂ 'ਚ ਤੇਜ਼ੀ ਦੇਖੀ ਗਈ ਹੈ। ਇਸ ਦੇ ਅਧੀਨ ਰਾਜ ਅਤੇ ਜ਼ਿਲ੍ਹਿਆਂ 'ਚ ਕੋਰੋਨਾ ਸੰਬੰਧੀ ਸਥਿਤੀ ਦਾ ਮੁਲਾਂਕਣ ਕਰ ਕੇ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਉਹ ਤਿਆਰ ਰਹਿ ਸਕਣ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ